ਪ੍ਰਤਾਪ ਬਾਜਵਾ ਨੇ CM ਮਾਨ ਨੂੰ ਦਿੱਤੀ ਵੱਡੀ ਚਣੌਤੀ, ਕਿਹਾ- ਦਮ ਹੈ ਤਾਂ ਕੈਪਟਨ ਖਿਲਾਫ਼ ਕਰੇ ਕਾਰਵਾਈ

By  Pardeep Singh August 28th 2022 06:19 PM

 ਪਟਿਆਲਾ: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕੱਸੇ ਹਨ। ਮੁੱਖ ਮੰਤਰੀ ਉੱਤੇ ਤੰਜ ਕੱਸਦੇ ਕਿਹਾ ਹੈ ਕਿ ਪੰਜਾਬ ਦੀ ਸੱਤਾ ਰਾਘਵ ਚੱਢਾ ਅਤੇ ਕੇਜਰੀਵਾਲ ਦੇ ਹੱਥ ਵਿੱਚ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪਰਨੀਤ ਕੌਰ ਨਾ ਤਾਂ ਹੁਣ ਪਾਰਟੀ ਦਾ ਹਿੱਸਾ ਹਨ ਤੇ ਨਾ ਹੀ ਕਦੇ ਕਾਂਗਰਸ ਦਾ ਹਿੱਸਾ ਬਣ ਸਕਦੇ ਹਨ। ਕੁਝ ਤਕਨੀਕੀ ਕਾਰਨਾਂ ਕਰਕੇ ਅਤੇ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਦੇ ਡਰੋਂ ਉਹ ਪਾਰਟੀ 'ਚੋਂ ਬਾਹਰ ਨਹੀਂ ਜਾ ਰਹੇ ਹਨ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਰਨੀਤ ਕੌਰ ਨੂੰ ਬੇਨਤੀ ਕੀਤੀ ਕਿ ਉਹ ਕਾਂਗਰਸ ਦਾ ਖਹਿੜਾ ਛੱਡ ਦੇਣ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਾਕਤ ਕਾਂਗਰਸ ਪਾਰਟੀ ਹੀ ਸੀ, ਜਦੋਂ ਵੀ ਕੈਪਟਨ ਪਾਰਟੀ ਤੋਂ ਬਾਹਰ ਹੋਏ ਹਨ ਉਨ੍ਹਾਂ ਨੂੰ ਹਾਰ ਹਾਸਿਲ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਵਿੱਚ ਦਮ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ 3400 ਕਰੋੜ ਰੁਪਏ ਘਪਲੇ ਦੀ ਫਾਈਲ ਖੋਲ੍ਹਣ। ਉਨ੍ਹਾਂ ਨੇ ਮਾਨ ਨੂੰ ਵੱਡੀ ਚਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਖਿਲਾਫ਼ ਵਿਜੀਲੈਂਸ ਦੀ ਕਾਰਵਾਈ ਕਿਓ ਨਹੀਂ ਕੀਤੀ ਜਾਂਦੀ।

ਬਾਜਵਾ ਨੇ ਕਿਹਾ ਕਿ ਅਮਲੋਹ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਐਗਰੀਕਲਚਰਲ ਇੰਪਲੀਮੈਂਟਸ ਦੀ ਖਰੀਦ ਵਿੱਚ ਹੋਈ ਕਥਿਤ ਹੇਰਾ ਫੇਰੀ ਬਾਰੇ ਜਾਣੂ ਕਰਵਾਇਆ ਸੀ ਜਿਸ ਦੀ ਜਾਂਚ ਹਾਲੇ ਹੋਣੀ ਬਾਕੀ ਹੈ ਉਨ੍ਹਾਂ ਕਿਹਾ ਕਿ ਇਸ ਕਥਿਤ ਘਪਲੇ ਵਿੱਚ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਉਸ ਵੇਲੇ ਖੇਤੀਬਾੜੀ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਕੋਲ ਸੀ।

ਰਿਪੋਰਟ -ਗਗਨਦੀਪ ਅਹੂਜਾ

ਇਹ ਵੀ ਪੜ੍ਹੋ:ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 17 ਅਕਤੂਬਰ ਨੂੰ ਹੋਵੇਗੀ ਚੋਣ, 19 ਨੂੰ ਹੋਵੇਗਾ ਨਵੇਂ ਪ੍ਰਧਾਨ ਦਾ ਐਲਾਨ

-PTC News

Related Post