ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਮੁਲਤਵੀ, ਵਿਭਾਗ ਵੱਲੋਂ ਪੱਤਰ ਜਾਰੀ

By  Shanker Badra November 25th 2021 07:26 PM -- Updated: November 25th 2021 07:27 PM

ਚੰਡੀਗੜ੍ਹ : ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। [caption id="attachment_552213" align="aligncenter" width="222"] ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਮੁਲਤਵੀ, ਵਿਭਾਗ ਵੱਲੋਂ ਪੱਤਰ ਜਾਰੀ[/caption] ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਲਈ ਵਿਗਿਆਪਨ ਦਿੱਤਾ ਗਿਆ ਸੀ , ਜਿਸ ਨੂੰ ਅੱਜ ਵਿਭਾਗ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਹੈ। [caption id="attachment_552214" align="aligncenter" width="300"] ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਮੁਲਤਵੀ, ਵਿਭਾਗ ਵੱਲੋਂ ਪੱਤਰ ਜਾਰੀ[/caption] ਇਨ੍ਹਾਂ ਅਸਾਮੀਆਂ ਦਾ ਲਿਖਤੀ ਪੇਪਰ ਜੋ ਕਿ ਮਿੱਤੀ 28-11-21 ਨੂੰ ਲਿਆ ਜਾਣਾ ਸੀ ਪਰ ਮਾਨਯੋਗ ਹਾਈਕੋਰਟ ਵੱਲੋਂ ਸਿਵਲ ਰਿੱਟ ਪੁਟੀਸ਼ਨ ਨੰਬਰ 18921 ਆਫ 2021 ਅਤੇ ਹੋਰ ਰਿੱਟਾਂ ਵਿੱਚ ਮਿੱਤੀ 18-11-21 ਨੂੰ ਕੀਤੇ ਅੰਤਿਮ ਹੁਕਮਾਂ ਦੇ ਸਨਮੁੱਖ ਇਹ ਲਿਖਤੀ ਪੇਪਰ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਜਾਂਦਾ ਹੈ। [caption id="attachment_552215" align="aligncenter" width="223"] ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਮੁਲਤਵੀ, ਵਿਭਾਗ ਵੱਲੋਂ ਪੱਤਰ ਜਾਰੀ[/caption] ਦੱਸ ਦੇਈਏ ਕਿ ਇਸ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਦੀ ਡੇਟ ਬਾਅਦ ਵਿੱਚ ਦੱਸੀ ਜਾਵੇਗੀ। -PTCNews

Related Post