8 ਹਸਪਤਾਲਾਂ ਨੇ ਗਰਭਵਤੀ ਔਰਤ ਨੂੰ ਦਾਖ਼ਲ ਕਰਨ ਤੋਂ ਕੀਤਾ ਇਨਕਾਰ, 12 ਘੰਟਿਆਂ ਬਾਅਦ ਐਂਬੂਲੈਂਸ 'ਚ ਹੋਈ ਮੌਤ

By  Shanker Badra June 8th 2020 02:26 PM

8 ਹਸਪਤਾਲਾਂ ਨੇ ਗਰਭਵਤੀ ਔਰਤ ਨੂੰ ਦਾਖ਼ਲ ਕਰਨ ਤੋਂ ਕੀਤਾ ਇਨਕਾਰ, 12 ਘੰਟਿਆਂ ਬਾਅਦ ਐਂਬੂਲੈਂਸ 'ਚ ਹੋਈ ਮੌਤ: ਨੋਇਡਾ :  ਕੋਰੋਨਾ ਮਹਾਂਮਾਰੀ ਦੌਰਾਨ ਕਈ ਹਸਪਤਾਲਾਂ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ ,ਜੋ ਬਹੁਤ ਹੀ ਸ਼ਰਮਨਾਕ ਹੈ। ਅਜਿਹੇ ਸਮੇਂ ਨੋਇਡਾ ਸ਼ਹਿਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ,ਜਿੱਥੇ 8 ਮਹੀਨੇ ਦੀ ਗਰਭਵਤੀ ਔਰਤ ਨੂੰ 8 ਹਸਪਤਾਲਾਂ ਨੇ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਸਦੀ ਮੌਤ ਹੋ ਗਈ ਹੈ। ਇਸ ਮਾਮਲਾ ਦੇ ਸਾਹਮਣੇ ਆਉਣ ਤੋਂ ਬਾਅਦ ਨੋਇਡਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਦਰਅਸਲ 'ਚ ਗਾਜ਼ੀਆਬਾਦ ਦੇ ਖੋਡਾ ਖੇਤਰ ਦੀ ਗਰਭਵਤੀ ਔਰਤ ਨੀਲਾਮ ਕੁਮਾਰੀ ਨੂੰ ਬਲੱਡ ਪ੍ਰੈਸ਼ਰ ਵਧਣ ਕਾਰਨ ਸਾਹ ਲੈਣ ਵਿਚ ਮੁਸ਼ਕਲ ਸੀ। ਜਿਸ ਕਾਰਨ ਉਸਦਾ ਇਲਾਜ਼ ਪਹਿਲਾਂ ਹੀ ਸ਼ਿਵਾਲਿਕ ਹਸਪਤਾਲ ਵਿਚ ਚੱਲ ਰਿਹਾ ਸੀ। ਜਦੋਂ ਨੀਲਮ ਨੂੰ ਅਚਾਨਕ ਸਾਹ ਲੈਣ ਵਿਚ ਮੁਸ਼ਕਲ ਆਉਣ ਲੱਗੀ ਤਾਂ ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਪਰ ਕਿਸੇ ਨੇ ਉਸ ਨੂੰ ਦਾਖ਼ਲ ਨਹੀਂ ਕੀਤਾ। 1-2 ਨਹੀਂ ਬਲਕਿ ਪੂਰੇ 8 ਹਸਪਤਾਲਾਂ ਨੇ ਉਸਨੂੰ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿੱਤਾ। ਪਰਵਾਰਕ ਮੈਂਬਰਾਂ ਉਸਨੂੰ ਕਈ ਘੰਟਿਆ ਤੱਕ ਆਪਣੇ ਨਾਲ ਲੈ ਕੇ ਐਂਬੂਲੈਂਸ ਰਾਹੀਂ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਚੱਕਰ ਕੱਟਦੇ ਰਹੇ ਪਰ ਉਸਨੂੰ ਕਿਸੇ ਨੇ ਦਾਖ਼ਲ ਨਹੀਂ ਕੀਤਾ। ਇਸ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੇ ਇਨਕਾਰ ਕਰਨ 'ਤੇ ਜਦੋਂ ਉਹ ਗਰਭਵਤੀ ਔਰਤ ਨੂੰ ਲੈ ਕੇ ਸਰਕਾਰੀ ਹਸਪਤਾਲ ਗਏ ਤਾਂ ਉਹਨਾਂ ਨੇ ਵੀ ਔਰਤ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿਤਾ। ਆਖ਼ਰਕਾਰ ਔਰਤ ਦੀ 12 ਘੰਟਿਆਂ ਬਾਅਦ ਮੌਤ ਹੋ ਗਈ ਤੇ ਉਸਦੇ ਗਰਭ ਵਿਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ ਹੈ। ਪਰਿਵਾਰਕ  ਮੈਂਬਰਾਂ  ਦਾ ਕਹਿਣਾ ਹੈ ਕਿ ਉਹ ਸਵੇਰੇ 6 ਵਜੇ ਨੀਲਮ ਨਾਲ ਹਸਪਤਾਲ ਲਈ ਰਵਾਨਾ ਹੋਏ ਸਨ ਪਰ 12 ਘੰਟੇ ਧੱਕੇ ਖਾਣ ਤੋਂ ਬਾਅਦ ਵੀ ਕਿਸੇ ਨੇ ਦਾਖ਼ਲ ਨਹੀਂ ਕੀਤਾ। ਉਸਦੀ ਮੌਤ ਦਾ ਕਾਰਨ ਉਸਨੂੰ ਹਸਪਤਾਲ ਵਿਚ ਦਾਖ਼ਲ ਨਾ ਕਰਨਾ ਸੀ। -PTCNews

Related Post