ਮੁੱਖ ਮੰਤਰੀ ਚੰਨੀ ਨੇ ਆਪਣਾ ਰਿਪੋਰਟ ਕਾਰਡ ਕੀਤਾ ਪੇਸ਼ , ਸਸਤੀ ਬਿਜਲੀ ਨੂੰ ਲੈ ਕੇ ਕਹੀ ਇਹ ਗੱਲ

By  Riya Bawa December 2nd 2021 05:13 PM -- Updated: December 2nd 2021 05:17 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਚੰਨੀ ਨੇ ਇਹ ਵੀ ਕਿਹਾ “ਮੈਂ ਐਲਾਨਜੀਤ ਨਹੀਂ ਵਿਸ਼ਵਾਸ਼ਜੀਤ ਹਾਂ”। ਉਨ੍ਹਾਂ ਕਿਹਾ ਕਿ ਜੋ ਕਹਾਂਗੇ ਉਸਨੂੰ ਪੂਰਾ ਕਰਾਂਗੇ। ਚੰਨੀ ਨੇ ਕਿਹਾ, “ਮੈਨੂੰ ਐਲਾਨਜੀਤ ਕਹੀ ਜਾਂਦੇ, ਕਦੇ ਕੁਝ ਕਹੀ ਜਾਂਦੇ ਪਰ ਮੈਂ ਜੋ ਐਲਾਨ ਕੀਤੇ ਹਨ ਜੋ ਫੈਸਲੇ ਲਏ ਹਨ, ਉਹ ਲਾਗੂ ਹੋ ਗਏ ਹਨ। ਜੇ ਕੁਝ ਰਹਿੰਦਾ ਹੈ ਤਾਂ ਉਹ ਅੰਡਰ ਪ੍ਰੋਸੈਸ ਹੈ, ਧੋਖਾ ਕੁਝ ਨਹੀਂ ਹੈ।”

Punjab CM spends night at Gurdwara Shaheed Baba Tega Singh in Moga

ਇਸ ਮੌਕੇ ਉਨ੍ਹਾਂ ਆਪ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਹ ਪੰਜਾਬ ਵਿਚ ਆ ਕੇ ਗੱਲਾਂ ਕਰਦੇ ਹਨ। ਚੰਨੀ ਦਾ ਕਹਿਣਾ ਸੀ ਕਿ ਮੈਂ ਜੋ ਐਲਾਨ ਕਰਦਾ ਹਾਂ, ਉਹ ਪੂਰੇ ਵੀ ਕਰਦਾ ਹਾਂ। ਇਸ ਮੌਕੇ ਮੁੱਖ ਮੰਤਰੀ ਵਲੋਂ ਹੋਰ ਵੀ ਕਈ ਮੁੱਦਿਆਂ 'ਤੇ ਆਪਣੀ ਸਰਕਾਰ ਦੇ ਕੰਮ ਕਾਜ ਬਾਰੇ ਦੱਸਿਆ ਗਿਆ। ਚਰਨਜੀਤ ਸਿੰਘ ਚੰਨੀ ਵੱਲੋਂ ਵੀਰਵਾਰ ਨੂੰ ਆਪਣੀ ਸਰਕਾਰ ਦੇ 70 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਕੀਤਾ ਗਿਆ। ਇਸ ਵਿੱਚੋਂ ਉਨ੍ਹਾਂ ਜ਼ੀਰੋ ਬੈਲੇਂਸ ਬਿੱਲ ਪੇਸ਼ ਕੀਤੇ ਅਤੇ ਕੋਈ ਬਕਾਇਆ ਨਹੀਂ ਰਿਹਾ।

ਆਮ ਆਦਮੀ ਪਾਰਟੀ ਚਰਨਜੀਤ ਚੰਨੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਸੀ ਕਿ ਚੰਨੀ ਸਿਰਫ ਐਲਾਨ ਕਰਦੇ ਹਨ। ਆਪ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਚੰਨੀ ਐਲਾਨਜੀਤ ਸਿੰਘ ਹਨ ਜੋ ਸਿਰਫ ਐਲਾਨ ਹੀ ਕਰਦੇ ਹਨ ਪਰ ਅਸਲ ਵਿੱਚ ਕੁਝ ਨਹੀਂ ਕਰਦੇ। ਚੰਨੀ ਨੇ ਆਪਣੀ ਤਾਰੀਫ ਕਰਦੇ ਹੋਏ ਕਿਹਾ ਕਿ, “ਇਹ ਚੰਨੀ ਸਰਕਾਰ ਨਹੀਂ ਚੰਗੀ ਸਰਕਾਰ ਹੈ। ਮੈਂ ਜੋ ਸਮੱਸਿਆਵਾਂ ਖੁਦ ਵੇਖੀਆਂ ਹਨ ਉਹਨਾਂ ਦਾ ਹੀ ਹੱਲ ਕਰ ਰਿਹਾਂ ਹਾਂ। ਅਸੀਂ ਸਭ ਦੇ ਲਈ ਬਰਾਬਰ ਦਾ ਕੰਮ ਕੀਤਾ ਹੈ।”

Punjab CM urges PM to disburse ex gratia to kin of Covid-19 victims

ਬਿਜਲੀ ਬਿੱਲ ਨੂੰ ਲੈ ਕੇ ਜੋ ਚੈਲੇਂਜ ਕਰਦੇ ਚੰਨੀ ਨੇ ਕਿਹਾ ਕਿ 2 ਕਿਲੋ ਵਾਟ ਤੱਕ ਦੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਹਨ। ਪੰਜਾਬ ਦੇ 20 ਲੱਖ ਪਰਿਵਾਰਾਂ ਦਾ 1500 ਕਰੋੜ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਮੁਆਫ਼ ਕੀਤਾ ਗਿਆ। 7 ਕਿੱਲੋਵਾਟ ਤੱਕ ਲੋਡ ਵਾਲੇ ਸਾਰੇ ਖ਼ਪਤਕਾਰਾਂ ਲਈ ਬਿਜਲੀ 3 ਰੁਪਏ ਸਸਤੀ ਕੀਤੀ ਗਈ, ਜਿਸ ਨੂੰ ਇਕ ਨਵੰਬਰ ਤੋਂ ਲਾਗੂ ਕੀਤਾ ਗਿਆ ਹੈ। ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਬਿਜਲੀ ਸਮਝੌਤੇ ਰੱਦ ਕੀਤੇ ਗਏ।

ਪੰਜਾਬ ਵਿੱਚ ਬਿਜਲੀ ਪੂਰੇ ਦੇਸ਼ ਨਾਲੋਂ ਸਸਤੀ ਹੈ। ਮੇਰਾ ਘਰ ਮੇਰੇ ਨਾਮ ਸਕੀਮ ਨਾਲ ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜ਼ਮੀਨ ਦੇ ਮਾਲਕਾਂ ਨੂੰ ਉਸਦਾ ਮਾਲਕੀਅਤ ਦਿੱਤੀ ਗਈ। ਵਾਟਰ ਸਪਲਾਈ ਸਕੀਮ ਸ਼ੁਰੂ ਕੀਤੀ ਗਈ।”

-PTC News

Related Post