ਖ਼ੁਦਕੁਸ਼ੀ ਤੇ ਮਾਨਸਿਕ ਬਿਮਾਰੀ ਸਬੰਧੀ ਮਾਮਲਿਆਂ 'ਤੇ ਕਿਸ ਤਰ੍ਹਾਂ ਦੀ ਹੋਵੇ ਰਿਪੋਰਟਿੰਗ, PCI ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼

By  Jashan A September 15th 2019 11:16 AM

ਖ਼ੁਦਕੁਸ਼ੀ ਤੇ ਮਾਨਸਿਕ ਬਿਮਾਰੀ ਸਬੰਧੀ ਮਾਮਲਿਆਂ 'ਤੇ ਕਿਸ ਤਰ੍ਹਾਂ ਦੀ ਹੋਵੇ ਰਿਪੋਰਟਿੰਗ, PCI ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼,ਨਵੀਂ ਦਿੱਲੀ: ‘ਪ੍ਰੈਸ ਕੌਂਸਲ ਆਫ਼ ਇੰਡੀਆ’ (ਪੀਸੀਆਈ) ਨੇ ਖੁਦਕੁਸ਼ੀ ਦੇ ਮਾਮਲਿਆਂ ਅਤੇ ਮਾਨਸਿਕ ਬਿਮਾਰੀ ਸਬੰਧੀ ਮਾਮਲਿਆਂ ਦੀ ਰਿਪੋਰਟਿੰਗ ਬਾਰੇ ਮੀਡੀਆ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। Press Councilਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਮਾਨਸਿਕ ਸਿਹਤ ਸੰਭਾਲ ਐਕਟ 2017 ਦੀ ਧਾਰਾ 24 (1) ਦੇ ਅਨੁਸਾਰ, ਇਸ ਤਰ੍ਹਾਂ ਦੇ ਮਾਮਲਿਆਂ ਦੀ ਰਿਪੋਰਟਿੰਗ ਕਰਦੇ ਸਮੇਂ ਹਸਪਤਾਲ 'ਚ ਇਲਾਜ ਕਰਵਾ ਰਹੇ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਉਸ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਪ੍ਰਕਾਸ਼ਿਤ ਨਹੀਂ ਕਰੇਗਾ,ਨਾਲ ਹੀ ਇਸ ਐਕਟ ਦੀ ਧਾਰਾ 30 (ਏ) ਤਹਿਤ ਪ੍ਰਿੰਟ ਮੀਡੀਆ ਵੱਲੋਂ ਸਮੇਂ-ਸਮੇਂ 'ਤੇ ਇਸ ਐਕਟ ਦਾ ਵਿਆਪਕ ਤੌਰ' ਤੇ ਪ੍ਰਚਾਰ ਕੀਤਾ ਜਾਵੇਗਾ। ਹੋਰ ਪੜ੍ਹੋ: ਕੈਪਟਨ ਵੱਲੋਂ ਵਿਕਾਸ ਪ੍ਰਾਜੈਕਟਾਂ ਤੇ ਸੇਵਾ-ਮੁਕਤ ਲਾਭਾਂ ਲਈ 575 ਕਰੋੜ ਰੁਪਏ ਜਾਰੀ ਕੌਂਸਲ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਆਤਮ ਹੱਤਿਆ ਦੇ ਕੇਸਾਂ ਨੂੰ ਰੋਕਣ ਬਾਰੇ ਵਿਸ਼ਵ ਸਿਹਤ ਸੰਗਠਨ (ਰਿਪੋਰਟ) ਦੇ ਮੱਦੇਨਜ਼ਰ ਇਹ ਦਿਸ਼ਾ ਨਿਰਦੇਸ਼ ਅਪਣਾਏ ਗਏ ਹਨ। ਇਥੇ ਇਹ ਵੀ ਦੱਸ ਦਈਏ ਕਿ ਅਖ਼ਬਾਰਾਂ ਅਤੇ ਸਮਾਚਾਰ ਏਜੰਸੀਆਂ ਨੂੰ ਖ਼ਬਰਾਂ ਪ੍ਰਕਾਸ਼ਿਤ ਕਰਦੇ ਸਮੇਂ ਕੁਝ ਗੱਲਾਂ ਵੱਲ ਧਿਆਨ ਦੇਣਾ ਪਵੇਗਾ। ਭਾਵ, ਉਨ੍ਹਾਂ ਨੂੰ ਖੁਦਕੁਸ਼ੀ ਦੇ ਮਾਮਲਿਆਂ ਦੀ ਰਿਪੋਰਟਿੰਗ ਕਰਦੇ ਸਮੇਂ ਖ਼ਾਸ ਧਿਆਨ ਦੇਣ ਵੇਲੇ ਖ਼ਬਰਾਂ ਜਾਂ ਰਿਪੋਰਟਾਂ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਨਹੀਂ ਕਰਨਾ ਹੋਵੇਗਾ। Press Councilਜਿਵੇਂ ਕਿ, 1. ਕੁਝ ਅਜਿਹੀਆਂ ਕਹਾਣੀਆਂ ਜੋ ਖੁਦਕੁਸ਼ੀ ਨਾਲ ਜੁੜੀਆਂ ਹੋਣ, ਉਹਨਾਂ ਨੂੰ ਪ੍ਰਮੁੱਖਤਾ ਵਿਚ ਨਾ ਰੱਖਿਆ ਜਾਵੇ। 2.ਸੁਸਾਈਡ ਪੁਆਇੰਟ ਨਾ ਦਿਓ,3.ਖੁਦਕੁਸ਼ੀ ਦੇ ਮਾਮਲਿਆਂ 'ਚ ਸਨਸਨੀਖੇਜ਼ ਸੁਰਖੀਆਂ ਨਾ ਵਰਤੋ,4.ਕਿਸੇ ਖੁਦਕੁਸ਼ੀ ਦੇ ਕੇਸ ਦੀ ਰਿਪੋਰਟਿੰਗ ਦੌਰਾਨ ਜਾਂ ਖ਼ਬਰਾਂ ਦੇ ਪ੍ਰਕਾਸ਼ਨ ਦੇ ਦੌਰਾਨ ਫੋਟੋਆਂ, ਵੀਡੀਓ ਫੁਟੇਜ ਜਾਂ ਸੋਸ਼ਲ ਮੀਡੀਆ ਲਿੰਕ ਆਦਿ ਦੀ ਵਰਤੋਂ ਨਾ ਕਰੋ। -PTC News

Related Post