ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ ਦੇ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਪੇਸ਼ ਕਰ ਰਹੇ ਹਨ ਅਦੁੱਤੀ ਮਿਸਾਲ

By  Joshi June 1st 2018 12:08 PM

ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ ਦੇ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਪੇਸ਼ ਕਰ ਰਹੇ ਹਨ ਅਦੁੱਤੀ ਮਿਸਾਲ ਵਿਦਿਆਰਥੀਆਂ ਕੋਲ ਦੇਸ਼ ਵਿਦੇਸ਼ ਦੀ ਜਾਣਕਾਰੀ ਦਾ ਵੱਡਮੁੱਲਾ ਭੰਡਾਰ ਨੂਰਪੁਰ ਬੇਦੀ : ਸਿੱਖਿਆ ਦੇ ਖੇਤਰ ਵਿਚ ਚੱਲ ਰਹੇ ਮੁਕਾਬਲੇ ਬਾਜੀ ਦੇ ਦੋਰ ਵਿਚ ਅੱਜ ਕੱਲ ਹਰ ਮਾਤਾ ਪਿਤਾ ਆਪਣੇ ਬੱਚਿਆ ਨੂੰ ਆਪਣੀ ਸਮਰੱਥਾ ਅਨੁਸਾਰ ਸਭ ਤੋਂ ਵੱਧੀਆਂ ਸਿੱਖਿਆ ਸੰਸਥਾਨ ਵਿਚ ਵਿਦਿਆ ਹਾਸਲ ਕਰਵਾਉਣ ਦੇ ਪ੍ਰਬੰਧ ਕਰਦੇ ਹਨ। ਉਹਨਾਂ ਵਲੋਂ ਇਸ ਲਈ ਕਾਨਵੈਂਟ ਜਾਂ ਉੱਤਮ ਸਿੱਖਿਆ ਬੋਰਡ ਨਾਲ ਜੁੜੇ ਸਕੂਲਾਂ ਦੀ ਚੋਣ ਕੀਤੀ ਜਾਦੀ ਹੈ ਤਾਂ ਜੋ ਉਹਨਾਂ ਦੇ ਬੱਚੇ ਅਜੌਕੇ ਮਹੌਲ ਵਿਚ ਫਰਾਟੇਦਾਰ ਅੰਗਰੇਜੀ ਬੋਲਣ ਦੇ ਨਾਲ-ਨਾਲ ਦੇਸ਼ ਦੁਨੀਆਂ ਦੀ ਜਾਣਕਾਰੀ ਵੀ ਹਾਸਲ ਕਰ ਸਕਣ। ਇਸਦੇ ਲਈ ਹਰ ਮਾਤਾ ਪਿਤਾ ਆਪਣੀ ਸਮਰੱਥਾ ਤੋਂ ਵੱਧ ਕੋਸ਼ਿਸ਼ ਕਰਦਾ ਹੈ ਤਾਂ ਜੋ ਉਹਨਾਂ ਦੇ ਬੱਚੇ ਅਤਿ-ਅਧੁਨਿਕ ਸੁਖ ਸਹੂਲਤਾਂ ਨਾਲ ਲੈੱਸ ਸੰਸਥਾਵਾਂ ਵਿਚ ਵਿਦਿਆ ਹਾਸਲ ਕਰਕੇ ਅੱਜ ਦੇ ਮੁਕਾਬਲੇ ਦੇ ਦੋਰ ਦੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੋ ਸਕਣ। ਜੇਕਰ ਰੂਪਨਗਰ ਜਿਲੇ ਦੇ ਸ਼੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੀ ਸਬ ਤਹਿਸੀਲ ਨੂਰਪੁਰ ਬੇਦੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ ਦੇ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ 35 ਵਿਦਿਆਰਥੀਆਂ ਦੀ ਕਾਰਗੁਜਾਰੀ ਤੇ ਇਕ ਝਾਤ ਮਾਰੀ ਜਾਵੇ ਤਾਂ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਜਾਪਦਾ ਹੈ ਕਿ ਪਛੜੇ ਇਲਾਕੇ ਵਿੱਚ ਸਥਿਤ ਇਹ ਸਕੂਲ ਪ੍ਰਾਇਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਸਕੂਲ ਦੇ ਮਿਹਨਤੀ ਅਧਿਆਪਕਾਂ ਵਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਇਸ ਸਕੂਲ ਦੇ ਵਿਦਿਆਰਥੀਆਂ ਵਿਚ ਵਿਦਿਆ ਦੇ ਨਾਲ ਨਾਲ ਦੇਸ਼ ਦੁਨੀਆਂ ਦੀ ਜਾਣਕਾਰੀ ਦਾ ਭਰਪੂਰ ਖਜਾਨਾ ਵੀ ਵੇਖਣ ਨੂੰ ਮਿਲਦਾ ਹੈ। ਇਹ ਗੱਲ ਪੜ੍ਹਨ ਅਤੇ ਸੁਣਨ ਨੂੰ ਭਾਵੇਂ ਹੈਰਾਨੀਜਨਕ ਲਗਦੀ ਹੈ ਪਰ ਹੈ ਬਿਲਕੁੱਲ ਸਚਾਈ ਕਿ ਇਸ ਸਕੂਲ ਨੇ ਸਮੁੱਚੇ ਇਲਾਕੇ ਦੇ ਲੋਕਾਂ ਦੀ ਸਰਕਾਰੀ ਸਕੂਲਾਂ ਪ੍ਰਤੀ ਧਾਰਨਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਹਾਲ ਹੀ ਵਿੱਚ ''ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'' ਤਹਿਤ ਆਯੋਜਿਤ ਰਾਜ ਪਧੱਰੀ ਸਮਾਗਮ ਦੌਰਾਨ  ਇਸ ਸਕੂਲ ਦੇ ਵਿਦਿਆਰਥੀ ਵਲੋਂ ਦਿੱਤੀ ਗਈ ਪੇਸ਼ਕਾਰੀ ਨੇ ਸਿੱਖਿਆ ਮੰਤਰੀ ਸ਼੍ਰੀ ਓ. ਪੀ. ਸੋਨੀ, ਸਾਬਕਾ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੋਧਰੀ ਅਤੇ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਸਮੇਤ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਅਚੰਬੇ ਵਿਚ ਪਾ ਦਿੱਤਾ ਜ਼ਿਕਰਯੋਗ ਹੈ ਕਿ ਸਕੂਲ ਦੀ ਮੁੱਖ ਅਧਿਆਪਕਾਂ ਸ਼੍ਰੀਮਤੀ ਸੀਮਾ ਰਾਣੀ ਅਤੇ ਅਧਿਆਪਕ ਸ. ਅਮਰਜੀਤ ਸਿੰਘ ਦੀ ਮਿਹਨਤ ਅਤੇ ਲਗਨ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਨਾਲ ਪ੍ਰੇਰਿਤ ਕੀਤਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ ਪੂਰੇ ਪੰਜਾਬ ਵਿੱਚ ਇੱਕ ਚਾਨਣ ਮੁਨਾਰੇ ਦੇ ਰੂਪ ਵਿੱਚ ਉਭਰ ਰਿਹਾ ਹੈ। ਜੇਕਰ ਅਜਿਹੀ ਪ੍ਰੇਰਨਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ, ਮਾਪਿਆ, ਸਮਾਜ ਸੇਵੀ ਸੰਗਠਨਾਂ ਦੇ ਆਗੂਆਂ ਅਤੇ ਅਧਿਕਾਰੀਆਂ ਤੋ ਮਿਲਦੀ ਰਹੇ ਤਾ ਉਹ ਦਿਨ ਦੂਰ ਨਹੀਂ ਜਦੋਂ ਮਾਪੇ ਆਪਣੇ ਬੱਚਿਆ ਨੂੰ ਇਹਨਾਂ ਪ੍ਰਾਇਵੇਟ ਅਦਾਰਿਆ ਦੀ ਥਾਂ ਸਰਕਾਰੀ ਸਕੂਲਾਂ ਵਿਚ ਵਿਦਿਆ ਦਵਾਉਣ ਨੂੰ ਤਰਜੀਹ ਦੇਣਗੇ ਜੋ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੋਵੇਗਾ। ਸਰਕਾਰੀ ਪ੍ਰਾਇਮਰੀ ਸਕੂਲ ਝਾਂੜੀਆਂ ਦੇ ਵਿਦਿਆਰਥੀ ਜਿਥੇ ਵਿਦਿਆ ਦੇ ਖੇਤਰ ਵਿਚ ਜਿਕਰਯੋਗ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ ਉਥੇ ਉਹਨਾਂ ਵਲੋਂ ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਨਾਮਣਾ ਖੱਟਿਆ ਗਿਆ ਹੈ। ਇਸ ਸਕੂਲ ਦੇ ਵਿਦਿਆਰਥੀ ਪੰਜਵੀ ਕਲਾਸ ਦੀ ਜਯੋਤੀ ਦੇਵੀ ਨੂੰ 117 ਵਿਧਾਨ ਸਭਾ ਦੇ ਹਲਕਿਆ ਦੇ ਨਾਮ, ਭਾਰਤ 29 ਰਾਜਾਂ ਦੇ ਮੋਜੂਦਾ ਮੁੱਖ ਮੰਤਰੀ ਦੇ ਨਾਮ, ਭਾਰਤ ਵਿਚ ਮੈਡੀਕਲ ਕਾਲਜਾ ਦੇ ਨਾਮ ਦੇਸ਼ ਦੀਆਂ ਬਹੁਤ ਹੀ ਮਸਹੂਰ ਕਿਤਾਬਾ ਅਤੇ ਉਹਨਾਂ ਦੇ ਲੇਖਕਾ ਦੇ ਨਾਮ ਅਤੇ ਸੰਸਾਰ ਦੇ 51 ਦੇਸ਼ਾ ਦੇ ਨਾਮ ਅਤੇ ਉਹਨਾਂ ਦੀਆਂ ਰਾਜਧਾਨੀਆਂ ਅਤੇ ਉਹਨਾਂ ਦੇਸ਼ਾ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਨਾਮ ਜੁਬਾਨੀ ਸੁਣਾ ਦਿੰਦੀ ਹੈ। ਚੋਥੀ ਜਮਾਤ ਦਾ ਵਿਦਿਆਰਥੀ ਹਰਸ਼ਦੀਪ ਸਿੰਘ 50 ਤੱਕ ਵਰਗ , 90 ਤੱਕ ਪਹਾੜੇ, ਸੰਸਾਰ ਦੇ 7 ਮਹਾਂਦੀਪ ਸਮੇਤ ਉਹਨਾਂ ਦੇ ਖੇਤਰ ਫੱਲ, ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆ ਦੇ ਨਾਮ, ਭਾਰਤ ਦੇ ਅੰਗਰੇਜੀ ਦੇ 10 ਪ੍ਰਸਿੱਧ ਲੇਖਕਾ ਦੇ ਨਾਮ, 51 ਦੇਸ਼ਾ ਦੇ ਨਾਮ ਅਤੇ ਉਹਨਾਂ ਦੀਆਂ ਰਾਜਧਾਨੀਆ ਜੁਬਾਨੀ ਸੁਣਾ ਦਿੰਦੇ ਹਨ। ਚੋਥੀ ਜਮਾਤ ਦੀ ਵਿਦਿਆਰਥਣ ਰਾਧੀਕਾ ਰਾਣੀ ਵੱਖ ਵੱਖ ਦੇਸ਼ਾ ਦੇ ਮੋਜੂਦਾ ਪ੍ਰਧਾਨ ਮੰਤਰੀਆਂ ਦੇ ਨਾਮ, ਭਾਰਤ ਸੰਬਧੀ ਜਾਣਕਾਰੀ, ਗਣਿਤ ਸਬੰਧੀ ਮੁਕੰਮਲ ਜਾਣਕਾਰੀ ਜੁਬਾਨੀ ਸੁਣਾਦੀ ਹੈ। ਇਸ ਵਿਦਿਆਰਥਣ ਨੂੰ ਪੰਜਾਬ ਦੇ ਸਾਰੇ 22 ਜਿਲਿਆ ਤੇ ਉਹਨਾਂ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਨਾਮ ਜੁਬਾਨੀ ਯਾਦ ਹਨ। primary school jhangria students well performingਚੋਥੀ ਜਮਾਤ ਦੀ ਵਿਸਾਖਾ ਦੇਵੀ ਨੂੰ ਭਾਰਤ ਦੇ 30 ਮਹਵਪੂਰਪਨ ਦਿਹਾੜੇ, ਭਾਰਤ ਦੇ 22 ਉਘੇ ਵਿਗਿਆਨੀਕਾਂ ਦੇ ਨਾਮ ਅਤੇ ਭਾਰਤ 29 ਰਾਜਾਂ ਦੇ ਮੋਜੂਦਾ ਰਾਜਪਾਲਾ ਦੇ ਨਾਮ ਜੁਬਾਨੀ ਯਾਦ ਹਨ। ਤੀਸਰੀ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਪੰਜਾਬ ਦੇ ਮੋਜੂਦਾ 22 ਜਿਲਿਆ ਦੇ ਡਿਪਟੀ ਕਮਿਸ਼ਨਰਾ ਦੇ ਨਾਮ ਅਤੇ ਦਮਨਜੀਤ ਸਿੰਘ ਜਮਾਤ ਤੀਜੀ ਨੂੰ ਭਾਰਤ ਦੇ ਇਕ ਦਿਨਾਂ ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮਾਂ ਦੇ ਨਾਮ, ਗਗਨਦੀਪ ਸਿੰਘ ਜਮਾਤ ਤੀਜੀ ਨੂੰ ਭਾਰਤ ਦੇ ਗੁਆਢੀ ਦੇਸ਼ ਅਤੇ ਭਾਰਤ 29 ਰਾਜਾਂ ਦੇ ਮੋਜੂਦਾ ਸਿੱਖਿਆ ਮੰਤਰੀਆਂ ਦੇ ਨਾਮ ਜੁਬਾਨੀ ਯਾਦ ਹਨ। ਦੂਜੀ ਜਮਾਤ ਦੇ ਵਿਦਿਅਰਥੀ ਕਰਨਵੀਰ ਸਿੰਘ ਅਤੇ ਕੋਮਲਪ੍ਰੀਤ ਕੋਰ ਨੂੰ ਭਾਰਤ ਦੇ 29 ਰਾਜਿਆ ਦੇ ਨਾਮ ਅਤੇ ਉਹਨਾਂ ਦੀਆਂ ਰਾਜਧਾਨੀਆਂ ਸਾਂਝੇ ਤੋਰ ਤੇ ਯਾਦ ਹਨ। primary school jhangria students well performingਇਹ ਵਿਦਿਆਰਥੀ ਭਾਰਤ ਦੇ ਗੁਆਢੀਂ ਦੇਸ਼ ਅਤੇ ਪੰਜਾਬ ਦੇ ਗੁਆਂਢੀ ਰਾਜਾਂ ਦੇ ਨਾਮ ਵੀ ਸਾਂਝੇ ਤੋਰ ਤੇ ਦੱਸਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਅੰਗਰੇਜੀ ਵਿਚ ਸੂੰਹ ਚੁੱਕਦੇ ਹਨ। ਇਸ ਸਕੂਲ ਦੇ ਹਰ ਇਕ ਵਿਦਿਆਰਥੀ ਵਿਚ ਕੋਈ ਨਾ ਕੋਈ ਕਲਾਂ ਅਤੇ ਹੂਨਰ ਉਭਰਿਆ ਹੋਇਆ ਹੈ। ਸਕੂਲ ਦੀ ਮੁੱਖ ਅਧਿਆਪਕਾਂ ਸੀਮਾ ਰਾਣੀ ਅਤੇ ਅਧਿਆਪਕ ਸ. ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਸਕੂਲ ਦੇ ਬੁਨਿਆਦੀ ਢਾਂਚੇ ਦੇ ਸੁੰਦਰੀ ਕਰਨ ਲਈ ਇਲਾਕੇ ਦੇ ਸਮਾਜ ਸੇਵਕਾ ਤੋ ਭਰਪੂਰ ਸਹਿਯੋਗ ਲਿਆ ਗਿਆ ਹੈ ਸਕੂਲ ਵਿਚ ਪਹਿਲੀ ਨਜਰੇ ਝਾਤ ਮਾਰਨ ਤੇ ਇਸ ਸਕੂਲ ਦਾ ਵਾਤਾਵਰਣ ਅਤਿਅੰਤ ਮਨਮੋਹਕ ਅਤੇ ਵਿਦਿਆ ਪੱਖੀ ਲੱਗਦਾ ਹੈ। ਸਕੂਲ ਵਿਚ ਬਹੁਮੰਤਵੀ ਪ੍ਰੇਰਨਾ ਭਰਪੂਰ ਸਲੋਗਨ ਲਿਖੇ ਹੋਏ ਹਨ ਜੋ ਵਿਦਿਆਰਥੀਆਂ ਅਤੇ ਮਾਪਿਆ ਵਿਚ ਹੋਰ ਜੋਸ਼ ਭਰਦੇ ਹਨ। ਸਕੂਲ ਦੀ ਇਕ ਵਲੰਟੀਅਰ ਸ਼੍ਰੀਮਤੀ ਗੁਰਵਿੰਦਰ ਕੋਰ ਵੀ ਇਸ ਸਫਲਤਾ ਵਿਚ ਉਹਨਾਂ ਦਾ ਭਰਪੂਰ ਸਾਥ ਦੇ ਰਹੀ ਹੈ। ਮੁੱਖ ਅਧਿਆਪਕ ਸ਼੍ਰੀਮਤੀ ਸੀਮਾ ਰਾਣੀ ਅਤੇ ਅਧਿਆਪਕ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼੍ਰੀ ਦਿਨੇਸ਼ ਕੁਮਾਰ ਨੇ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਹੋਰ ਵਧੇਰੇ ਪ੍ਰੋਤਸਾਹਿਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਇਸ ਸਕੂਲ ਦੀ ਸਫਲਤਾ ਵਿੱਚ ਸ਼੍ਰੀ ਰਬਿੰਦਰ ਰੱਬੀ, ਸਰਪੰਚ ਸ਼੍ਰੀ ਪ੍ਰੇਮ ਚੰਦ, ਸ਼੍ਰੀ ਕਰਮ ਚੰਦ, ਸ਼੍ਰੀ ਦੇਵ ਰਾਜ, ਸ਼੍ਰੀ ਜੀਵਨ ਕੁਮਾਰ ਸੰਜੂ ਪ੍ਰਧਾਨ, ਸ਼੍ਰੀ ਰਜਿੰਦਰ ਕਾਲਾ ਝਾਂਗੜੀਆਂ, ਸ਼੍ਰੀ ਭਜਨ ਲਾਲ ਨੰਬਰਦਾਰ ਦੀ ਵੀ ਮਹੱਤਵਪੂਰਣ ਭੂਮਿਕਾ ਹੈ। —PTC News

Related Post