ਪੀ.ਐੱਮ. ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁੱਕਣਗੇ ਸਹੁੰ : ਸੂਤਰ

By  Shanker Badra May 24th 2019 12:25 PM

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਇੱਕ ਵਾਰ ਫ਼ਿਰ ਸੱਤਾ 'ਚ ਵਾਪਸ ਆ ਰਹੇ ਹਨ।ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕਣਗੇ। 16ਵੀ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋ ਰਹੀ ਹੈ।

Prime Minister Narendra Modi 30th May For the post
ਪੀ.ਐੱਮ. ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁੱਕਣਗੇ ਸਹੁੰ : ਸੂਤਰ

ਮਿਲੀ ਜਾਣਕਾਰੀ ਮੁਤਾਬਕ ਸਹੁੰ ਚੁੱਕਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਕਾਸ਼ੀ ਜਾਣਗੇ। 16ਵੀ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋ ਰਹੀ ਹੈ।ਇਸ ਵਾਰ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ 16 ਮਈ ਨੂੰ ਵੋਟਾਂ ਪੈ ਗਈਆਂ ਸਨ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ 26 ਮਈ ਨੂੰ ਸਹੁੰ ਚੁੱਕੀ ਸੀ।

Prime Minister Narendra Modi 30th May For the post
ਪੀ.ਐੱਮ. ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁੱਕਣਗੇ ਸਹੁੰ : ਸੂਤਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਮਾਣਾ -ਪਾਤੜਾਂ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਡਰਾਈਵਰ ਦੀ ਮੌਤ ਅਤੇ 15 ਜ਼ਖਮੀ

ਦੱਸ ਦੇਈਏ ਕਿ ਵੀਰਵਾਰ ਨੂੰ ਲੋਕ ਸਭਾ ਚੋਣਾਂ 2019 ਦੇ ਚੋਣ ਨਤੀਜੇ ਐਲਾਨੇ ਗਏ ਹਨ।ਜਿਸ ਵਿੱਚ ਭਾਜਪਾ ਨੂੰ ਬਹੁਤ ਬਹੁਮਤ ਮਿਲਿਆ ਅਤੇ 300 ਦਾ ਅੰਕੜਾ ਪਾਰ ਕੀਤਾ ਹੈ।ਨਰਿੰਦਰ ਮੋਦੀ ਨੇ ਇਸ ਵਾਰ ਫਿਰ ਵਾਣਾਨਸੀ ਸੀਟ ਤੋਂ ਚੋਣ ਲੜੀ।ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਅਜੇ ਰਾਏ ਅਤੇ ਸਮਾਜਵਾਦੀ ਪਾਰਟੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਸੀ।ਵਾਰਾਣਸੀ ਤੋਂ ਮੋਦੀ 4,05,992 ਵੋਟਾਂ ਨਾਲ ਜਿੱਤ ਹਾਸਲ ਕੀਤੀ।

-PTCNews

Related Post