ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਤੋਂ ਬਾਅਦ ਅੱਜ ਮਾਂ ਤੋਂ ਲੈਣਗੇ ਆਸ਼ੀਰਵਾਦ , ਗੁਜਰਾਤ ਕਰੇਗਾ ਖ਼ਾਸ ਸੁਆਗਤ

By  Shanker Badra May 26th 2019 09:47 AM -- Updated: May 26th 2019 09:48 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਤੋਂ ਬਾਅਦ ਅੱਜ ਮਾਂ ਤੋਂ ਲੈਣਗੇ ਆਸ਼ੀਰਵਾਦ , ਗੁਜਰਾਤ ਕਰੇਗਾ ਖ਼ਾਸ ਸੁਆਗਤ:ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਆਪਣੀ ਮਾਂ ਨੂੰ ਮਿਲਣ ਲਈ ਗੁਜਰਾਤ ਜਾਣਗੇ।ਓਥੇ ਮਾਂ ਤੋਂ ਅਸ਼ੀਰਵਾਦ ਲੈਣ ਤੋਂ ਬਾਅਦ ਉਹ ਕਾਸ਼ੀ ਜਾ ਕੇ ਜਨਤਾ ਦਾ ਧਨੰਵਾਦ ਕਰਨਗੇ।

prime-minister-narendra-modi-takes-his-mother-blessings-in-gujarat
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਤੋਂ ਬਾਅਦ ਅੱਜ ਮਾਂ ਤੋਂ ਲੈਣਗੇ ਆਸ਼ੀਰਵਾਦ , ਗੁਜਰਾਤ ਕਰੇਗਾ ਖ਼ਾਸ ਸੁਆਗਤ

ਇਸ ਸਬੰਧੀ ਪੀਐੱਮ ਮੋਦੀ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ, 'ਕੱਲ੍ਹ ਸ਼ਾਮ ਮੈਂ ਆਪਣੀ ਮਾਂ ਤੋਂ ਅਸ਼ੀਰਵਾਦ ਲੈਣ ਗੁਜਰਾਤ ਜਾਵਾਂਗਾ।ਉਸ ਤੋਂ ਬਾਅਦ ਅਗਲੇ ਦਿਨ ਮੈਂ ਕਾਸ਼ੀ ਦੀ ਜਨਤਾ ਨਾਲ ਮਿਲਾਂਗਾ ਤੇ ਮੇਰੇ 'ਤੇ ਵਿਸ਼ਵਾਸ ਕਰਨ ਲਈ ਧੰਨਵਾਦ ਕਰਾਂਗਾ।

prime-minister-narendra-modi-takes-his-mother-blessings-in-gujarat
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਤੋਂ ਬਾਅਦ ਅੱਜ ਮਾਂ ਤੋਂ ਲੈਣਗੇ ਆਸ਼ੀਰਵਾਦ , ਗੁਜਰਾਤ ਕਰੇਗਾ ਖ਼ਾਸ ਸੁਆਗਤ

ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਪਾਰਟੀ ਦੀ ਗੁਜਰਾਤ ਇਕਾਈ ਅੱਜ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਖ਼ਾਸ ਸੁਆਗਤ ਕਰੇਗੀ।ਜਿਸ ਕਰਕੇ ਪੀਐੱਮ ਦੇ ਆਗਮਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਭਾਜਪਾ ਸੰਗਠਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

prime-minister-narendra-modi-takes-his-mother-blessings-in-gujarat
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਤੋਂ ਬਾਅਦ ਅੱਜ ਮਾਂ ਤੋਂ ਲੈਣਗੇ ਆਸ਼ੀਰਵਾਦ , ਗੁਜਰਾਤ ਕਰੇਗਾ ਖ਼ਾਸ ਸੁਆਗਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ : ਐਸ.ਟੀ.ਐਫ ਨੇ 18 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ

ਦਰਅਸਲ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਬੀਤੇ ਕੱਲ੍ਹ ਸਨਿੱਚਰਵਾਰ ਨੂੰ ਸੰਸਦੀ ਪਾਰਟੀ ਦਾ ਆਗੂ ਚੁਣ ਲਿਆ ਗਿਆ ਸੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਉਨ੍ਹਾਂ ਨੂੰ 17ਵੀਂ ਲੋਕ ਸਭਾ ਦੀ ਸਰਕਾਰ ਦੇ ਗਠਨ ਦਾ ਸੱਦਾ ਵੀ ਦੇ ਚੁੱਕੇ ਹਨ।

-PTCNews

Related Post