ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

By  Riya Bawa July 7th 2022 05:24 PM -- Updated: July 7th 2022 06:08 PM

ਲੰਡਨ: ਬਰਤਾਨੀਆ ਵਿਚ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਮੰਤਰੀ ਅਸਤੀਫੇ ਦੇ ਰਹੇ ਹਨ। ਅਜਿਹੇ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ 'ਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਮੰਤਰੀਆਂ ਨੇ ਵੀ ਉਨ੍ਹਾਂ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਹੈ। ਆਖਿਰਕਾਰ ਦਬਾਅ ਵਧਣ ਤੋਂ ਬਾਅਦ ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣ ਦਾ ਫੈਸਲਾ ਕੀਤਾ।

Boris Johnson

ਬੋਰਿਸ ਜਾਨਸਨ ਦੇ ਖਿਲਾਫ ਬਗਾਵਤ ਇਸ ਹੱਦ ਤੱਕ ਵੱਧ ਗਈ ਸੀ ਕਿ ਦੋ ਦਿਨਾਂ ਦੇ ਅੰਦਰ 40 ਤੋਂ ਵੱਧ ਅਸਤੀਫੇ ਦੇ ਦਿੱਤੇ ਗਏ ਸਨ। 41 ਮੰਤਰੀਆਂ ਨੇ ਉਸ ਵਿਰੁੱਧ ਬਗਾਵਤ ਕੀਤੀ ਸੀ। ਇਹ ਸਾਰਾ ਵਿਵਾਦ ਕ੍ਰਿਸ ਪਿੰਚਰ ਦੀ ਨਿਯੁਕਤੀ ਨਾਲ ਜੁੜਿਆ ਹੋਇਆ ਹੈ। ਇਸ ਸਾਲ ਫਰਵਰੀ ਵਿੱਚ, ਜੌਹਨਸਨ ਨੇ ਕ੍ਰਿਸ ਪਿਨਚਰ ਨੂੰ ਕੰਜ਼ਰਵੇਟਿਵ ਪਾਰਟੀ ਦਾ ਡਿਪਟੀ ਚੀਫ਼ ਵ੍ਹਿਪ ਨਿਯੁਕਤ ਕੀਤਾ ਸੀ।

British PM Boris Johnson

ਇਹ ਵੀ ਪੜ੍ਹੋ: ਨਕਲੀ ਸੂਰਜਮੁਖੀ ਬੀਜ ਦਿੱਤੇ ਜਾਣ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਰਾਜਪੁਰਾ ਵਿਖੇ ਪੱਕਾ ਧਰਨਾ

ਰਾਸ਼ਟਰ ਨੂੰ ਸੰਬੋਧਨ ਕਰਦਿਆਂ ਬੋਰਿਸ ਜੌਹਨਸਨ ਨੇ ਕਿਹਾ ਕਿ ਉਹ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਤੱਕ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨਗੇ। ਉਸ ਨੇ ਕਿਹਾ ਕਿ ਉਸ ਨੂੰ ਆਪਣੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ। ਉਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਉਦੋਂ ਲਿਆ ਜਦੋਂ ਉਨ੍ਹਾਂ ਦੇ ਇਕ ਨਜ਼ਦੀਕੀ ਸਹਿਯੋਗੀ, ਖਜ਼ਾਨਾ ਮੁਖੀ ਨਦੀਮ ਜਾਹਵੀ ਨੇ ਉਨ੍ਹਾਂ ਨੂੰ ਦੇਸ਼ ਦੇ ਭਲੇ ਲਈ ਅਸਤੀਫਾ ਦੇਣ ਲਈ ਕਿਹਾ।

Boris Johnson

ਦੱਸ ਦੇਈਏ ਕਿ ਆਪਣੇ ਕਈ ਪ੍ਰਮੁੱਖ ਮੰਤਰੀਆਂ ਦੇ ਅਸਤੀਫ਼ੇ ਦੇ ਬਾਵਜੂਦ ਜੌਹਨਸਨ ਸੱਤਾ ਵਿੱਚ ਸਨ। ਹਾਲਾਂਕਿ ਅਸਤੀਫਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਬੁੱਧਵਾਰ ਨੂੰ ਸੰਸਦ 'ਚ ਕਿਹਾ ਸੀ ਕਿ ਉਹ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਰਕਾਰ ਲਈ ਅੱਗੇ ਵਧਣਾ ਅਸੰਭਵ ਹੈ ਤਾਂ ਉਹ ਅਸਤੀਫਾ ਦੇ ਦੇਣਗੇ। ਅਸਤੀਫ਼ੇ ਦੇ ਸੱਦੇ ਨੂੰ ਰੱਦ ਕਰਦਿਆਂ, ਉਸਨੇ ਦਲੀਲ ਦਿੱਤੀ ਸੀ ਕਿ ਉਸਨੂੰ ਅਹੁਦੇ 'ਤੇ ਬਣੇ ਰਹਿਣ ਲਈ ਵੋਟਰਾਂ ਤੋਂ ਫਤਵਾ ਮਿਲਿਆ ਹੈ।

-PTC News

Related Post