18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ EXCLUSIVE VIDEO

By  Jashan A January 30th 2019 01:14 PM -- Updated: January 30th 2019 01:54 PM

18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ ਵੀਡੀਓ,ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ ਜਿਸ ਦੀ ਅੱਜ ਦੁਨੀਆਂ ਦੀਵਾਨੀ ਹੈ। ਆਪਣੀ ਬੇਹਤਰੀਨ ਅਦਾਕਾਰੀ ਨਾਲ ਦੁਨੀਆਂ ਭਰ 'ਚ ਨਾਮਨਾ ਖੱਟਣ ਵਾਲੀ ਪ੍ਰੀਤੀ ਦਾ ਅੱਜ ਬੱਚਾ ਬੱਚਾ ਦੀਵਾਨਾ ਹੈ। ਪਿਛਲੇ 2 ਦਹਾਕਿਆਂ ਤੋਂ ਫਿਲਮ ਇੰਡਸਟਰੀ ਤੋਂ ਦੂਰੀ ਬਣਾਏ ਹੋਏ ਸੀ।ਆਖਿਰ ਪ੍ਰੀਤੀ ਸਪਰੂ ਇੰਨ੍ਹਾਂ ਸਮਾਂ ਆਪਣੇ ਪ੍ਰਸ਼ੰਸ਼ਕਾਂ ਤੋਂ ਦੂਰ ਕਿਉਂ ਰਹੇ ਇਸ ਦਾ ਖੁਲਾਸਾ ਉਹਨਾਂ ਨੇ ਪੀਟੀਸੀ ਨੈੱਟਵਰਕ ਦੇ ਚੈਨਲ ਪੀਟੀਸੀ ਪੰਜਾਬੀ ‘ਤੇ ਇੰਟਰਵਿਊ ਦੌਰਾਨ ਕੀਤਾ ਹੈ। [caption id="attachment_248326" align="aligncenter" width="300"]priti sapru 18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ ਵੀਡੀਓ EXCLUSIVE VIDEO[/caption] ਪੀਟੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਪ੍ਰੀਤੀ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਪੰਜਾਬੀ ਸਿਨੇਮਾ ਉਹਨਾਂ ਦੇ ਦਿਲ 'ਚ ਵਸਦਾ ਹੈ। ਉਹ ਸਿਰਫ ਆਪਣੇ ਪਰਿਵਾਰਕ ਰੁਝੇਵਿਆਂ ‘ਚ ਵਿਅਸਤ ਹੋਣ ਕਾਰਨ ਸਿਨੇਮਾ ਤੋਂ 18 ਸਾਲ ਦੂਰ ਰਹੇ। ਦੱਸ ਦਈਏ ਪ੍ਰੀਤੀ ਸਪਰੂ ਤਕਰੀਬਨ 18 ਸਾਲ ਬਾਅਦ ਜੌਰਡਨ ਸੰਧੂ ਦੀ ਫਿਲਮ ਕਾਕੇ ਦਾ ਵਿਆਹ ਰਾਹੀਂ ਵਾਪਸੀ ਕਰ ਰਹੇ ਹਨ। ਪ੍ਰੀਤੀ ਸਪਰੂ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਹੋਰ ਵੀ ਫ਼ਿਲਮਾਂ ‘ਚ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ। [caption id="attachment_248325" align="aligncenter" width="300"]priti sapru 18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ EXCLUSIVE VIDEO[/caption] ਜ਼ਿਕਰ ਏ ਖਾਸ ਹੈ ਕਿ ਪ੍ਰੀਤੀ ਸਪਰੂ ਨੇ ਆਪਣੇ ਟਾਈਮ ‘ਚ ਪੰਜਾਬੀ ਫਿਲਮ ਜਗਤ ‘ਤੇ ਰਾਜ ਕੀਤਾ ਹੈ। ਸੀਨੀਅਰ ਐਂਕਰ ਮੁਨੀਸ਼ ਪੁਰੀ ਨਾਲ ਗੱਲਬਾਤ ਕਰਦੇ ਹੋਏ ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ ਕਾਕੇ ਦਾ ਵਿਆਹ ਫਿਲਮ ਦੇ ਮਾਹੌਲ ‘ਚ ਰਹਿ ਕੇ ਉਹਨਾਂ ਦੀਆਂ ਸਾਰੀਆਂ ਯਾਦਾਂ ਫਿਰ ਤੋਂ ਤਾਜ਼ੀਆਂ ਹੋ ਚੁੱਕੀਆਂ ਹਨ। -PTC News

Related Post