ਈ. ਪੀ. ਐੱਫ. ਓ. ਦੇ ਮੈਂਬਰ ਨੌਕਰੀ ਛੱਡਣ ਤੋਂ 30 ਦਿਨ ਬਾਅਦ ਵੀ ਪੀ. ਐੱਫ. ਦਾ ਪੈਸਾ ਕਢਵਾਉਣ ਲਈ ਯੋਗ

By  Joshi June 27th 2018 10:56 AM

ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਨੂੰ ਮਿਲੀ ਵੱਡੀ ਸੌਗਾਤ, ਹੋਇਆ ਇਹ ਫੈਸਲਾ ਈ. ਪੀ. ਐੱਫ. ਓ. ਵੱਲੋਂ ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਗਈ ਹੈ। ਇਹ ਸੌਗਾਤ ਉਹਨਾਂ ਲਈ ਹੈ, ਜਿੰਨ੍ਹਾਂ ਦਾ ਪੀ. ਐੱਫ. ਕੱਟਿਆ ਜਾਂਦਾ ਹੈ। ਦਰਅਸਲ, ਨਵੇਂ ਹੋਏ ਐਲਾਨ ਮੁਤਾਬਕ, ਹੁਣ ਈ. ਪੀ. ਐੱਫ. ਓ. ਦੇ ਮੈਂਬਰ ਨੌਕਰੀ ਛੱਡਣ ਤੋਂ 30 ਦਿਨ ਬਾਅਦ ਵੀ ਪੀ. ਐੱਫ. ਦਾ ਪੈਸਾ ਕਢਵਾਉਣ ਲਈ ਯੋਗ ਹੋਣਗੇ। ਇਸ ਸੰਬੰਧੀ ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟੀ ਬੋਰਡ (ਸੀ. ਬੀ. ਟੀ.) ਦੀ ਬੈਠਕ 'ਚ ਫੈਸਲਾ ਲਿਆ ਗਿਆ ਹੈ। ਇਸ ਅਧੀਨ ਜੇਕਰ ਕੋਈ ਕਰਮਚਾਰੀ ਨੌਕਰੀ ਛੱਡ ਦੇਣ ਤੋਂ ਬਾਅਦ 30 ਦਿਨ ਤੱਕ ਬੇਰੁਜ਼ਗਾਰ ਰਹਿੰਦਾ ਹੈ, ਤਾਂ ਉਹ ਪੀ. ਐੱਫ. ਦੀ 75 ਫੀਸਦੀ ਰਕਮ ਕਢਾਉਣ ਲਈ ਯੋਗ ਹੈ। private employees PF decision ਇੰਨ੍ਹਾਂ ਹੀ ਨਹੀਂ ਉਸਦਾ ਪੀ. ਐੱਫ. ਖਾਤਾ ਵੀ ਬਰਕਰਾਰ ਰਹੇਗਾ। ਜੇਕਰ ਅਗਲੇ ਦੋ ਮਹੀਨੇ ਵੀ ਨੌਕਰੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਬਾਕੀ ਬਚੀ ਹੋਈ 25 ਫੀਸਦੀ ਰਕਮ ਵੀ ਕਢਾਈ ਜਾ ਸਕਦੀ ਹੈ। ਅਜੇ ਤੱਕ ਦੋ ਮਹੀਨਿਆਂ ਤਕ ਬੇਰੁਜ਼ਗਾਰ ਰਹਿਣ ਦੀ ਸਥਿਤੀ 'ਚ ਹੀ ਪੂਰੀ ਰਕਮ ਕਢਾਈ ਜਾ ਸਕਦੀ ਸੀ। —PTC News

Related Post