ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਸੱਸ ਨੇ ਸ਼ੈਰੀ ਮਾਨ ਦੇ ਗਾਣੇ 'ਤੇ ਲਗਾਏ ਠੁਮਕੇ ,ਦੇਖੋ ਵੀਡੀਓ

By  Shanker Badra August 31st 2018 04:24 PM -- Updated: August 31st 2018 04:25 PM

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਸੱਸ ਨੇ ਸ਼ੈਰੀ ਮਾਨ ਦੇ ਗਾਣੇ 'ਤੇ ਲਗਾਏ ਠੁਮਕੇ ,ਦੇਖੋ ਵੀਡੀਓ:ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਮੰਗੇਤਰ ਨਿਕ ਜੋਨਸ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਨਿਕ ਨੇ ਚਿੱਟੇ ਰੰਗ ਦੀ ਟੀ-ਸ਼ਰਟ ਵਿੱਚ ਨਜ਼ਰ ਆ ਰਹੇ ਹਨ।ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਦੀ ਸੱਸ ਡੈਨਿਸ ਮਿਲਰ ਨੇ ਆਪਣੀ ਕੁੜਮਣੀ ਮਧੂ ਚੋਪੜਾ ਨਾਲ ਨੱਚਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ 18 ਅਗਸਤ ਨੂੰ ਪ੍ਰਿਯੰਕਾ ਚੋਪੜਾ ਅਤੇ ਜੋਨਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜ਼ੂਦਗੀ 'ਚ 'ਸਗਾਈ' ਕਰਵਾਈ ਸੀ।ਜਿੱਥੇ ਨਿਕ ਅਤੇ ਪ੍ਰਿਅੰਕਾ ਦੀ ਜੋੜੀ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾਈ ਹੋਈ ਹੈ,ਉਥੇ ਹੀ ਨਿਕ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪੰਜਾਬੀ ਗਾਇਕ ਸ਼ੈਰੀ ਮਾਨ ਦੇ ਮਸ਼ਹੂਰ ਗਾਣੇ 'ਤਿੰਨ ਪੈਗ' ਤੇ ਭੰਗੜਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਡੈਨਿਸ ਪ੍ਰਿਯੰਕਾ ਦੀ ਮਾਂ ਨਿਕ ਦੀ ਮਾਂ ਮਧੂ ਚੋਪੜਾ ਨਾਲ ਆਪਣੇ ਕਦਮ ਮਿਲਾਉਣ ਦੀ ਕੋਸ਼ਿਸ ਕਰ ਰਹੀ ਹੈ।ਥੋੜਾ ਜਾ ਡਾਂਸ ਕਰਨ ਤੋਂ ਬਾਅਦ ਮਧੂ ਡੈਨਿਸ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਇਹ ਹਨ, 'ਮੁੰਡੇ ਦੀ ਮਾਂ'। -PTCNews

Related Post