ਮੁੜ ਤੋਂ ਲੱਗੇ ਮਿਲੇ ਖਾਲਿਸਤਾਨ ਪੱਖੀ ਝੰਡੇ, ਸਿੱਖਸ ਫੌਰ ਜਸਟਿਸ ਦੇ ਪਨੂੰ ਨੇ ਲਈ ਜ਼ਿੰਮੇਵਾਰੀ

By  Jasmeet Singh July 15th 2022 11:34 AM

ਪਟਿਆਲਾ, 15 ਜੁਲਾਈ: ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਖਾਲਿਸਤਾਨ ਪੱਖੀ ਪੋਸਟਰ ਲਗਾਏ ਗਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਟਾ ਦਿੱਤਾ ਹੈ। ਇਸ ਸਬੰਧੀ ਗੁਰਪਤਵੰਤ ਪਨੂੰ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਵੱਲੋਂ ਕਾਲੀ ਮਾਤਾ ਦੇ ਮੰਦਰ ਵਿੱਚ ਖਾਲਿਸਤਾਨ ਪੱਖੀ ਝੰਡੇ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ:ਖਮਾਣੋ ਪੁਲਿਸ ਨੇ 5 ਕਿਲੋ ਅਫੀਮ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਵੀ ਪੰਜਾਬ ਦੇ ਸੰਗਰੂਰ ਸਥਿਤ ਕਾਲੀ ਮਾਤਾ ਮੰਦਰ ਦੇ ਗੇਟ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਮਿਲੇ ਸਨ। ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਗਰੂਰ ਆਉਣ ਤੋਂ ਪਹਿਲਾਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਇਹ ਨਾਅਰਾ ਕਾਲੀ ਦੇਵੀ ਮੰਦਰ ਦੇ ਗੇਟ ਅਤੇ ਦੀਵਾਰਾਂ 'ਤੇ ਲਿਖਿਆ ਗਿਆ ਸੀ, ਜਦੋਂ ਇਸ ਦਾ ਪਤਾ ਸੰਗਰੂਰ ਪੁਲਿਸ ਨੂੰ ਲੱਗਿਆ ਤਾਂ ਸੰਗਰੂਰ ਪੁਲਿਸ ਨੇ ਫਟਾਫਟ ਕੰਧ ਅਤੇ ਗੇਟ 'ਤੇ ਰੰਗ ਫੇਰ ਦਿੱਤਾ।

ਇਸਤੋਂ ਇਲਾਵਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਇਹੋ ਜਿਹੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਕ ਅਜਿਹੀ ਹੀ ਘਟਨਾ ਹਾਲਹੀ 'ਚ ਫਰੀਦਕੋਟ 'ਚ ਸੈਸ਼ਨ ਜੱਜ ਦੀ ਕੋਠੀ ਦੇ ਬਾਹਰ ਵੇਖਣ ਨੂੰ ਮਿਲੀ ਸੀ ਜਿੱਥੇ 'ਖਾਲਿਸਤਾਨ ਜ਼ਿੰਦਾਬਾਦ' ਦਾ ਨਾਅਰਾ ਲਿਖਿਆ ਹੋਇਆ ਸੀ। ਹਾਲਾਂਕਿ ਇਸ ਦਾ ਪਤਾ ਲੱਗਣ 'ਤੇ ਪੁਲਿਸ ਨੇ ਕਾਲਾ ਪੇਂਟ ਲਗਾ ਕੇ ਨਾਅਰਾ ਮਿਟਾ ਦਿੱਤਾ। ਇਸ ਤੋਂ ਪਹਿਲਾਂ ਫਰੀਦਕੋਟ ਵਿੱਚ ਵੀ ਪਾਰਕ ਦੀ ਕੰਧ ’ਤੇ ਇਹੋ ਨਾਅਰਾ ਲਿਖਿਆ ਹੋਇਆ ਮਿਲਿਆ ਸੀ।

ਇਹ ਵੀ ਪੜ੍ਹੋ: ਫਤਹਿਗੜ੍ਹ ਲੁੱਟ ਦੇ ਮਾਮਲੇ 'ਚ ਲੁੱਟੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰ

ਇਸਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਪੁਲਿਸ ਨੇ ਹਾਲਹੀ ਵਿੱਚ ਧਰਮਸ਼ਾਲਾ ਵਿਖੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ 'ਤੇ ਲਗਾਏ ਗਏ ਖਾਲਿਸਤਾਨ ਪੱਖੀ ਝੰਡੇ ਦੇ ਮਾਮਲੇ ਵਿੱਚ ਪੰਜਾਬ ਦੇ ਮੋਰਿੰਡਾ ਦੇ ਰਹਿਣ ਵਾਲੇ ਹਰਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

-PTC News

Related Post