ਟੋਰਾਂਟੋ : ਘਰ ਖਰੀਦਣਾ ਹੋ ਸਕਦਾ ਹੈ ਮਹਿੰਗਾ..!!

By  Joshi June 6th 2018 10:11 AM

ਟੋਰਾਂਟੋ : ਘਰ ਖਰੀਦਣਾ ਹੋ ਸਕਦਾ ਹੈ ਮਹਿੰਗਾ..!! ਟੋਰਾਂਟੋ ਖੇਤਰ ਵਿੱਚ ਘਰ ਖਰੀਦਣ ਵਾਲਿਆਂ ਵਿਚਾਲੇ ਮੁਕਾਬਲੇਬਾਜ਼ੀ ਵੱਧਦੀ ਹੀ ਜਾ ਰਹੀ ਹੈ। ਭਾਵੇਂ ਸਾਲ ਦਰ ਸਾਲ ਦੇ ਹਿਸਾਬ ਨਾਲ ਇਸ ਇਲਾਕੇ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 6.6 ਫੀਸਦੀ ਗਿਰਾਵਟ ਆਈ ਹੈ, ਫਿਰ ਵੀ ਪਿਛਲੇ ਮਹੀਨੇ ਘਰਾਂ ਦੀ ਔਸਤ ਕੀਮਤ ਮਈ 2017 ਵਿੱਚ ਘਰਾਂ ਦੀ ਕੀਮਤ 862,149 ਦੇ ਮੁਕਾਬਲੇ 805,320 ਡਾਲਰ ਦਰਜ ਕੀਤੀ ਗਈ ਹੈ। property rates hike in torontoਇਸੇ ਅਰਸੇ ਦੌਰਾਨ ਘਰਾਂ ਦੀ ਰੀਸੇਲ ਵਿੱਚ ਵੀ 22.2 ਫੀਸਦੀ ਗਿਰਾਵਟ ਰਿਕਾਰਡ ਕੀਤੀ ਗਈ ਹੈ। ਅਜਿਹੇ ਸੰਕੇਤ ਵੀ ਮਿਲ ਰਹੇ ਹਨ ਕਿ ਘਰ ਖਰੀਦਣ ਵਿੱਚ ਮੁਕਾਬਲੇਬਾਜ਼ੀ ਨੇ ਜ਼ੋਰ ਫੜ੍ਹਿਆ ਹੈ ਤੇ ਇਸ ਨਾਲ ਸਾਲ ਦੇ ਦੂਜੇ ਅੱਧ ਤੇ ਸਾਲ 2019 ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਇਹ ਖੁਲਾਸਾ ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਮਾਰਕਿਟ ਅਨੈਲੇਸਿਸ ਡਾਇਰੈਕਟਰ ਜੇਸਨ ਮਰਸਰ ਵੱਲੋਂ ਕੀਤਾ ਗਿਆ। property rates hike in torontoਉਨ੍ਹਾਂ ਪ੍ਰੈੱਸ ਰਲੀਜ਼ ਵਿੱਚ ਆਖਿਆ ਕਿ ਮਈ ਵਿੱਚ ਹਰ ਘਰ ਦੀ ਕਿਸਮ ਲਈ ਵਿੱਕਰੀ ਦੀ ਰਕਮ ਔਸਤ ਜਾਂ ਔਸਤ ਲਿਸਟਿੰਗ ਕੀਮਤਾਂ ਤੋਂ ਉੱਪਰ ਹੀ ਰਹੀ। ਘਰਾਂ ਦੀ ਨਵੀਂ ਲਿਸਟਿੰਗ ਮਈ ਵਿੱਚ 26.2 ਫੀ ਸਦੀ ਘੱਟ ਰਹੀ। ਮਈ 2017 ਵਿੱਚ 25,764 ਦੇ ਮੁਕਾਬਲੇ ਰੀਸੇਲ ਘਰਾਂ ਦੀ ਨਵੀਂ ਲਿਸਟਿੰਗ 19,022 ਰਹੀ। ਅੰਕੜਿਆਂ ਦੇ ਹਿਸਾਬ ਨਾਲ ਅਪਰੈਲ ਦੇ ਮੁਕਾਬਲੇ ਮਈ ਵਿੱਚ ਔਸਤਨ ਵਿੱਕਰੀ ਕੀਮਤ ੧.੧ ਫੀਸਦੀ ਨਾਲ ਵੱਧ ਰਹੀ ਹੈ। —PTC News

Related Post