ਗੁਰਦਾਸਪੁਰ 'ਚ 2 ਸਕੇ ਭਰਾਵਾਂ ਦੇ ਕਤਲ ਦਾ ਮਾਮਲਾ : ਲੋਕਾਂ ਨੇ ਹਾਈਵੇ 'ਤੇ ਲਾਸ਼ਾਂ ਰੱਖ ਕੇ ਕੀਤਾ ਚੱਕਾ ਜਾਮ

By  Shanker Badra June 17th 2020 03:08 PM

ਗੁਰਦਾਸਪੁਰ 'ਚ 2 ਸਕੇ ਭਰਾਵਾਂ ਦੇ ਕਤਲ ਦਾ ਮਾਮਲਾ : ਲੋਕਾਂ ਨੇ ਹਾਈਵੇ 'ਤੇ ਲਾਸ਼ਾਂ ਰੱਖ ਕੇ ਕੀਤਾ ਚੱਕਾ ਜਾਮ:ਬਟਾਲਾ :  ਗੁਰਦਾਸਪੁਰ ਦੇ ਪਿੰਡ ਆਲੋਵਾਲ ਬੋਹਲੀ 'ਚ ਜ਼ਮੀਨ ਨੂੰ ਲੈ ਕੇ ਇੱਕ ਸਾਬਕਾ ਫ਼ੌਜੀ ਵੱਲੋਂ ਆਪਣੇ ਸਾਥੀਆਂ ਸਮੇਤ ਦੋ ਸਕੇ ਭਰਾਵਾਂ 'ਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਬੁੱਧਵਾਰ ਨੂੰ ਲੋਕਾਂ ਨੇ ਪੁਲਿਸ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਜਦੋਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਣ ਉਪਰੰਤ ਪਿੰਡ 'ਚ ਆਈਆਂ ਤਾਂ ਪਰਿਵਾਰਕ ਵਾਲਿਆਂ ਅਤੇ ਪਿੰਡ ਦੇ ਲੋਕਾਂ ਵੱਲੋਂ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸਵਾਲੀਆ ਚਿੰਨ੍ਹ ਖੜੇ ਕਰਦਿਆਂ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਅੱਜ ਨੈਸ਼ਨਲ ਹਾਈਵੇ ਤੇ ਨੌਜਵਾਨਾਂ ਦੀਆਂ ਲਾਸ਼ਾਂ ਰੱਖ ਕੇ ਪੁਲਿਸ ਖ਼ਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। [caption id="attachment_412266" align="aligncenter" width="300"]Protest On Two brothers Murder case Gurdaspur ਗੁਰਦਾਸਪੁਰ 'ਚ 2 ਸਕੇ ਭਰਾਵਾਂ ਦੇ ਕਤਲ ਦਾ ਮਾਮਲਾ : ਲੋਕਾਂ ਨੇ ਹਾਈਵੇ 'ਤੇ ਲਾਸ਼ਾਂ ਰੱਖ ਕੇ ਕੀਤਾ ਚੱਕਾ ਜਾਮ[/caption] ਦੂਜੇ ਪਾਸੇ ਥਾਣਾ ਧਾਰੀਵਾਲ ਦੇ ਐੱਸ.ਐੱਚ. ਓ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ, ਸੁਖਮਨਦੀਪ ਸਿੰਘ, ਗੁਰਪਿੰਦਰ ਸਿੰਘ, ਹਰਜਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਤੇ ਅਮਨਦੀਪ ਕੌਰ ਪਤਨੀ ਗੁਰਪਿੰਦਰ ਸਿੰਘ ਸਮੇਤ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਪੰਜ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 8 ਸਾਲ ਤੋਂ ਦਿਲਪ੍ਰੀਤ ਸਿੰਘ ਫਰਾਂਸ ਵਿਚ ਰਹਿ ਰਿਹਾ ਸੀ, ਜਦੋਂ ਕਿ ਗਗਨਦੀਪ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਦਾ ਤੀਜਾ ਭਰਾ ਵੀ ਵਿਦੇਸ਼ ਵਿਚ ਰਹਿੰਦਾ ਹੈ। ਤਿੰਨਾਂ ਭਰਾਵਾਂ ਨੇ ਸਖਤ ਮਿਹਨਤ ਕਰਕੇ ਪਿੰਡ ਵਿਚ ਕਾਫੀ ਜ਼ਮੀਨ ਖਰੀਦੀ ਸੀ। ਗਗਨਦੀਪ ਦੇ ਪਰਿਵਾਰ ਨੇ ਦੋਸ਼ੀ ਸਾਬਕਾ ਫ਼ੌਜੀ ਦੇ ਭਰਾ ਤੋਂ ਵੀ ਜ਼ਮੀਨ ਖਰੀਦੀ ਸੀ। ਇਸ ਤੋਂ ਬਾਅਦ ਦੋਵਾਂ ਵਿਚ ਵਿਵਾਦ ਸ਼ੁਰੂ ਹੋ ਗਿਆ ਸੀ। ਗਗਨਦੀਪ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। -PTCNews

Related Post