PSEB ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਮਾਰੀ ਬਾਜ਼ੀ

By  Jashan A May 8th 2019 11:56 AM -- Updated: May 8th 2019 01:56 PM

PSEB ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਮਾਰੀ ਬਾਜ਼ੀ ,ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ।ਜਿਸ ਦੌਰਾਨ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ।

pseb PSEB ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਮਾਰੀ ਬਾਜ਼ੀ

ਹੋਰ ਪੜ੍ਹੋ:ਟਾਂਡਾ ਦੀ ਮੀਨਾਕਸ਼ੀ ਸੈਣੀ ਨੇ ਰਚਿਆ ਇਤਿਹਾਸ, ਅਥਲੈਟਿਕ ਚੈਂਪੀਅਨਸ਼ਿਪ ‘ਚ ਜਿੱਤੇ 5 ਮੈਡਲ

10ਵੀਂ ਦੀ ਪ੍ਰੀਖਿਆ 'ਚ ਸੂਬੇ ਭਰ 'ਚੋਂ 317387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ 271554 ਬੱਚੇ ਮਤਲਬ ਕਿ 85.56 ਫੀਸਦੀ ਬੱਚੇ ਪਾਸ ਹੋਏ ਹਨ।

ਇਨ੍ਹਾਂ ਨਤੀਜਿਆਂ ਨੇ ਕੁੜੀਆਂ ਨੇ 90.63 ਫੀਸਦੀ ਨਾਲ ਬਾਜ਼ੀ ਮਾਰ ਲਈ ਹੈ ਜਦਕਿ ਲੜਕਿਆਂ ਲਈ ਇਹ 81.30 ਫੀਸਦੀ ਹੈ। ਸ਼ਹਿਰੀ ਇਲਾਕਿਆਂ 'ਚ ਪਾਸ ਫੀਸਦੀ 83.38 ਅਤੇ ਪੇਂਡੂ ਇਲਾਕਿਆਂ 'ਚ ਪਾਸ ਫੀਸਦੀ 86.67 ਹੈ।

ਇਸ ਦੌਰਾਨ ਨੇਹਾਵਰਮਾ ਨੇ 99.54ਅੰਕ ਲੈ ਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।

ਉਥੇ ਹੀ ਹਰਲੀਨ ਕੌਰ, ਅੰਕਿਤਾ ਸਚਦੇਵਾ ਅਤੇ ਅੰਜਲੀ ਨੇ 99:23 %ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕੀਤਾ।

ਹੋਰ ਪੜ੍ਹੋ:ਵਿਜ਼ੀਲੈਂਸ ਵਿਭਾਗ ਨੇ ਆਬਕਾਰੀ ਅਤੇ ਕਰ ਵਿਭਾਗ ਦਾ ਈ.ਟੀ.ਓ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

pseb PSEB ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਮਾਰੀ ਬਾਜ਼ੀ

ਨਾਲ ਹੀ ਅਭਿਗਿਆਨ ਕੁਮਾਰ, ਖੁਸ਼ਪ੍ਰੀਤ ਕੌਰ, ਅਨਿਸ਼ਾ ਸ਼ਰਮਾ ਅਤੇ ਜੀਆ ਨੰਦਾ ਨੇ 99.8 % ਅੰਕ ਹਾਸਲ ਕਰ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਜੇ ਗੱਲ ਸਪੋਰਟਸ ਕੈਟਾਗਰੀ ਦੀ ਕੀਤੀ ਜਾਵੇ ਤਾਂ ਇਸ 'ਚ ਨੰਦਨੀ ਮਹਾਜਨ, ਨੀਰਜ਼ ਯਾਦਵ, ਰਿਤਾਕਾ ਨੇ 100 ਫੀਸਦੀ ਅੰਕ ਲੈ ਕੇ ਪਹਿਲਾਂ ਸਥਾਨ ਹਾਸਲ ਕੀਤਾ, ਜਦਕਿ ਜਸਮੀਨ ਕੌਰ ਨੇ 99.38 ਫੀਸਦੀ ਅੰਕ ਲੈ ਕੇ ਦੂਸਰਾ ਅਤੇ ਕਮਲਪ੍ਰੀਤ ਨੇ 99.23 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਬੋਰਡ ਇਸ ਹਫ਼ਤੇ ਦੇ ਅੰਤ ਤਕ 12ਵੇਂ ਦੇ ਨਤੀਜੇ ਐਲਾਨ ਸਕਦਾ ਹੈ। ਮਾਰਚ ਵਿੱਚ 12 ਜਮਾਤ ਦੀ ਹੋਈ ਪ੍ਰੀਖਿਆ ‘ਚ 3 ਲੱਖ 40 ਹਜ਼ਾਰ ਵਿਦਿਆਰਥੀ ਬੈਠੇ।

 

-PTC News

Related Post