ਪੁਲਵਾਮਾ ਅੱਤਵਾਦੀ ਹਮਲਾ: ਜੰਮੂ-ਕਸ਼ਮੀਰ ਪੁਲਿਸ ਵੱਲੋਂ ਗਰਾਊਂਡ ਐਕਸ਼ਨ ਸ਼ੁਰੂ, 7 ਵਿਅਕਤੀਆਂ ਨੂੰ ਲਿਆ ਹਿਰਾਸਤ 'ਚ

By  Jashan A February 16th 2019 10:17 AM

ਪੁਲਵਾਮਾ ਅੱਤਵਾਦੀ ਹਮਲਾ: ਜੰਮੂ-ਕਸ਼ਮੀਰ ਪੁਲਿਸ ਵੱਲੋਂ ਗਰਾਊਂਡ ਐਕਸ਼ਨ ਸ਼ੁਰੂ, 7 ਵਿਅਕਤੀਆਂ ਨੂੰ ਲਿਆ ਹਿਰਾਸਤ 'ਚ,ਸ਼੍ਰੀਨਗਰ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬੀਤੀ ਰਾਤ ਸੁਰੱਖਿਆ ਫੋਰਸਾਂ ਦੇ ਜਵਾਨ ਹਰਕਤ ਵਿਚ ਆ ਗਏ।ਜਿਸ ਤੋਂ ਬਾਅਦ ਜਵਾਨਾਂ ਨੇ ਪੁਲਵਾਮਾ ਦੇ ਆਸ-ਪਾਸ ਦੇ ਪਿੰਡਾਂ ਵਿਚ ਤਲਾਸ਼ੀਆਂ ਦੀ ਮੁਹਿੰਮ ਚਲਾਈ।

Pulwama terror attack: 7 detained by Jammu and Kashmir Police in connection with attack ਪੁਲਵਾਮਾ ਅੱਤਵਾਦੀ ਹਮਲਾ: ਜੰਮੂ-ਕਸ਼ਮੀਰ ਪੁਲਿਸ ਵੱਲੋਂ ਗਰਾਊਂਡ ਐਕਸ਼ਨ ਸ਼ੁਰੂ, 7 ਵਿਅਕਤੀਆਂ ਨੂੰ ਲਿਆ ਹਿਰਾਸਤ 'ਚ

ਜਿਸ ਤੋਂ ਬਾਅਦ ਜਵਾਨਾਂ ਵੱਲੋਂ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ।ਇਸ ਹਮਲੇ ਨਾਲ ਜੁੜੇ ਸ਼ੱਕੀ ਵਿਅਕਤੀਆਂ ਨੂੰ ਸਥਾਨਕ ਪੁਲਿਸ ਨੇ 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਹੋਏ ਇਸ ਵੱਡੇ ਅੱਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ‘ਚ ਭਾਰੀ ਰੋਸ ਹੈ। ਜਿਸ ਦੌਰਾਨ ਬੀਤੇ ਦਿਨ ਤੋਂ ਤੋਂ ਦੇਸ਼ ਭਰ ‘ਚ ਪਾਕਿਸਤਾਨ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।

pulwama ਪੁਲਵਾਮਾ ਅੱਤਵਾਦੀ ਹਮਲਾ: ਜੰਮੂ-ਕਸ਼ਮੀਰ ਪੁਲਿਸ ਵੱਲੋਂ ਗਰਾਊਂਡ ਐਕਸ਼ਨ ਸ਼ੁਰੂ, 7 ਵਿਅਕਤੀਆਂ ਨੂੰ ਲਿਆ ਹਿਰਾਸਤ 'ਚ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 2500 ਜਵਾਨਾਂ ਦਾ ਕਾਫਲਾ ਪੁਲਵਾਮਾ ਜ਼ਿਲੇ ‘ਚ ਸ਼੍ਰੀਨਗਰ-ਜੰਮੂ ਰਾਜਮਾਰਗ ਤੋਂ ਲੰਘ ਰਿਹਾ ਸੀ। ਇਸ ਦੌਰਾਨ ਵਿਸਫੋਟਕ ਤੋਂ ਭਰੀ ਕਾਰ ਬੱਸ ‘ਚ ਜਾ ਵੱਜੀ ਅਤੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ।

-PTC News

Related Post