ਪੁਲਵਾਮਾ ਅੱਤਵਾਦੀ ਹਮਲਾ: ਮੋਗਾ ਦੇ ਸ਼ਹੀਦ ਜਵਾਨ ਜੈਮਲ ਸਿੰਘ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ 12 ਲੱਖ ਰੁਪਏ ਦੀ ਸਹਾਇਤਾ ਲੈਣ ਤੋਂ ਕੀਤੀ ਨਾਂਹ

By  Jashan A March 20th 2019 09:35 AM

ਪੁਲਵਾਮਾ ਅੱਤਵਾਦੀ ਹਮਲਾ: ਮੋਗਾ ਦੇ ਸ਼ਹੀਦ ਜਵਾਨ ਜੈਮਲ ਸਿੰਘ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ 12 ਲੱਖ ਰੁਪਏ ਦੀ ਸਹਾਇਤਾ ਲੈਣ ਤੋਂ ਕੀਤੀ ਨਾਂਹ,ਮੋਗਾ: ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਦੇਸ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ 'ਚ 4 ਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਸਨ। ਉਹਨਾਂ 'ਚ ਇੱਕ ਜਵਾਨ ਮੋਗਾ ਦਾ ਰਹਿਣ ਵਾਲਾ ਸੀ। ਸ਼ਹੀਦ ਜਵਾਨ ਜੈਮਲ ਸਿੰਘ ਆਪਣੇ ਪਿੱਛੇ ਪਤਨੀ ਤੇ ਬੱਚੇ ਨੂੰ ਛੱਡ ਗਿਆ।

moga ਪੁਲਵਾਮਾ ਅੱਤਵਾਦੀ ਹਮਲਾ: ਮੋਗਾ ਦੇ ਸ਼ਹੀਦ ਜਵਾਨ ਜੈਮਲ ਸਿੰਘ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ 12 ਲੱਖ ਰੁਪਏ ਦੀ ਸਹਾਇਤਾ ਲੈਣ ਤੋਂ ਕੀਤੀ ਨਾਂਹ

ਇਸ ਹਾਦਸੇ ਤੋਂ ਬਾਅਦ ਦੇਸ਼ ਭਰ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਸਭ ਲੋਕ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਪੰਜਾਬ ਸਰਕਾਰ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਘੋਸ਼ਣਾ ਤਾਂ ਕੀਤੀ ਸੀ, ਪਰ ਸ਼ਹੀਦਾਂ ਦੇ ਪਰਿਵਾਰਾਂ ਮੁਤਾਬਕ ਉਹਨਾਂ ਨੂੰ ਰਾਸ਼ੀ ਦਾ ਕੁਝ ਹਿੱਸਾ ਮਿਲਿਆ ਪਰ ਪੂਰੀ ਰਾਸ਼ੀ ਅਜੇ ਤੱਕ ਨਹੀਂ ਮਿਲੀ, ਜਿਸ ਤੋਂ ਸ਼ਹੀਦ ਜਵਾਨ ਜੈਮਲ ਸਿੰਘ ਦੀ ਪਤਨੀ ਕਾਫੀ ਨਾਰਾਜ਼ ਹੈ ਤੇ ਉਸ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

ਹੋਰ ਪੜ੍ਹੋ:ਕਾਰਗਿਲ ਵਿਜੇ ਦਿਵਸ ਮੌਕੇ ਸਮੁੱਚੇ ਦੇਸ਼ ਵਾਸੀਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

moga ਪੁਲਵਾਮਾ ਅੱਤਵਾਦੀ ਹਮਲਾ: ਮੋਗਾ ਦੇ ਸ਼ਹੀਦ ਜਵਾਨ ਜੈਮਲ ਸਿੰਘ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ 12 ਲੱਖ ਰੁਪਏ ਦੀ ਸਹਾਇਤਾ ਲੈਣ ਤੋਂ ਕੀਤੀ ਨਾਂਹ

ਸੁਖਜੀਤ ਕੌਰ ਨੇ ਕਿਹਾ ਕਿ ਪਰਿਵਾਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਮੁਆਵਜ਼ੇ ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਪੰਜਾਬ ਦੇ ਮੰਤਰੀ ਗੁਰਪ੍ਰੀਤ ਕਾਂਗੜ ਦੁਆਰਾ ਉਨ੍ਹਾਂ ਨੂੰ 5 ਲੱਖ ਰੁਪਏ ਦਾ ਚੈਕ ਵਾਪਸ ਕਰ ਦਿੱਤਾ ਜਾਵੇਗਾ। "ਮੈਂ ਪੰਜਾਬ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮੰਗਣਾ ਚਾਹੁੰਦੀ। ਕੁਝ ਸਮਾਂ ਪਹਿਲਾਂ, ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਾਨੂੰ 12 ਲੱਖ ਰੁਪਏ ਵਿੱਚੋਂ 5 ਲੱਖ ਰੁਪਏ ਦਾ ਚੈਕ ਦਿੱਤਾ ਸੀ। ਪਰ ਹੁਣ, ਮੈਂ ਉਸ ਪੈਸੇ ਨੂੰ ਵਾਪਸ ਵੀ ਦੇਵਾਂਗੀ।

moga ਪੁਲਵਾਮਾ ਅੱਤਵਾਦੀ ਹਮਲਾ: ਮੋਗਾ ਦੇ ਸ਼ਹੀਦ ਜਵਾਨ ਜੈਮਲ ਸਿੰਘ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ 12 ਲੱਖ ਰੁਪਏ ਦੀ ਸਹਾਇਤਾ ਲੈਣ ਤੋਂ ਕੀਤੀ ਨਾਂਹ

ਸੁਖਜੀਤ ਨੇ ਦੱਸਿਆ ਜੈਮਲ, ਜੋ 23 ਅਪ੍ਰੈਲ 1993 ਨੂੰ ਸੀ.ਆਰ.ਪੀ.ਐੱਫ. ਵਿਚ ਕਾਂਸਟੇਬਲ ਦੇ ਤੌਰ 'ਤੇ ਸ਼ਾਮਲ ਹੋਏ ਸਨ, ਜੋ ਬੀਤੀ 14 ਫਰਵਰੀ ਨੂੰ ਦੇਸ਼ ਲਈ ਸ਼ਹੀਦ ਹੋ ਗਏ।

moga ਪੁਲਵਾਮਾ ਅੱਤਵਾਦੀ ਹਮਲਾ: ਮੋਗਾ ਦੇ ਸ਼ਹੀਦ ਜਵਾਨ ਜੈਮਲ ਸਿੰਘ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ 12 ਲੱਖ ਰੁਪਏ ਦੀ ਸਹਾਇਤਾ ਲੈਣ ਤੋਂ ਕੀਤੀ ਨਾਂਹ

ਜ਼ਿਕਰਯੋਗ ਹੈ ਕਿ ਹਾਦਸੇ ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 12-12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਕਹੀ ਸੀ ਅਤੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਵੀ ਕਿਹਾ ਸੀ, ਜੋ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਵਾਅਦਾ ਪੂਰਾ ਨਹੀਂ ਕੀਤਾ।

-PTC News

Related Post