Sun, May 5, 2024
Whatsapp

ਕਾਰਗਿਲ ਵਿਜੇ ਦਿਵਸ ਮੌਕੇ ਸਮੁੱਚੇ ਦੇਸ਼ ਵਾਸੀਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Written by  Shanker Badra -- July 26th 2018 11:13 PM -- Updated: July 26th 2018 11:16 PM
ਕਾਰਗਿਲ ਵਿਜੇ ਦਿਵਸ ਮੌਕੇ ਸਮੁੱਚੇ ਦੇਸ਼ ਵਾਸੀਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਕਾਰਗਿਲ ਵਿਜੇ ਦਿਵਸ ਮੌਕੇ ਸਮੁੱਚੇ ਦੇਸ਼ ਵਾਸੀਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਕਾਰਗਿਲ ਵਿਜੇ ਦਿਵਸ ਮੌਕੇ ਸਮੁੱਚੇ ਦੇਸ਼ ਵਾਸੀਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ:ਅੱਜ ਕਾਰਗਿਲ ਵਿਜੇ ਦਿਵਸ ਮੌਕੇ ਸਮੁੱਚੇ ਦੇਸ਼ ਵਾਸੀਆਂ ਵੱਲੋਂ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਹੈ।ਕਾਰਗਿਲ ਵਿਜੇ ਦਿਵਸ ਨੂੰ ਅੱਜ 18 ਸਾਲ ਹੋ ਗਏ ਹਨ।ਅੱਜ ਤੋਂ ਠੀਕ 18 ਸਾਲ ਪਹਿਲਾਂ ਸਾਲ 1999 ਵਿਚ ਭਾਰਤੀ ਸੈਨਾ ਨੇ ਕਾਰਗਿਲ ਵਿਚ ਪਾਕਿਸਤਾਨੀ ਘੁਸਪੈਠੀਆਂ ਨੂੰ ਆਪਣੇ ਦੇਸ਼ ਵਿਚੋਂ ਖਦੇੜ ਦਿੱਤਾ ਸੀ।ਪਾਕਿਸਤਾਨ ਨਾਲ ਲੱਗੀ ਇਸ ਜੰਗ ’ਚ ਆਪਣੀ ਜ਼ਮੀਨ ਦੀ ਰਾਖੀ ਕਰਦਿਆਂ 527 ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ।ਭਾਰਤੀ ਸੈਨਿਕਾਂ ਦੀ ਇਸ ਵੱਡੀ ਜਿੱਤ ਨੂੰ ਹਰ ਸਾਲ 26 ਜੁਲਾਈ ਨੂੰ ਵਿਜੇ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦੌਰਾਨ ਕਾਰਗਿਲ ਯੁੱਧ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਅੱਜ ਸਮੁੱਚਾ ਦੇਸ਼ ਨਮਨ ਕਰ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਟਵੀਟ ਕੀਤਾ ਹੈ ਕਿ ਕਾਰਗਿਲ ਵਿਜੇ ਦਿਵਸ ਸਾਨੂੰ ਭਾਰਤੀ ਫੌਜ ਦੀ ਤਾਕਤ ਤੇ ਮਹਾਨ ਕੁਰਬਾਨੀਆਂ ਦੀ ਯਾਦ ਕਰਾਉਂਦਾ ਹੈ ਅਤੇ ਸਾਡੇ ਜਵਾਨਾਂ ਨੇ ਦੇਸ਼ ਨੂੰ ਦ੍ਰਿੜਤਾ ਨਾਲ ਸੁਰੱਖਿਅਤ ਕੀਤਾ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਇੰਡੀਆ ਗੇਟ ਅਤੇ ਜੰਤਰ ਮੰਤਰੀ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ,ਜਿਥੇ ਵੱਖ-ਵੱਖ ਆਗੂਆਂ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਫੌਜੀ ਅਫਸਰਾਂ ਨੇ ਅੱਜ ਦੇ ਦਿਨ ਨੂੰ ਵਿਜੇ ਦਿਵਸ ਵਜੋਂ ਮਨਾਇਆ।ਇਸ ਤੋਂ ਇਲਾਵਾ ਸ਼ਹਿਰ ’ਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਕਾਰਗਿਲ ਦੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ’ਚ ਆਏ ਸਾਬਕਾ ਫੌਜੀਆਂ ਨੇ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਯੁੱਧ ’ਚ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਪਰਿਵਾਰ ਉਨ੍ਹਾਂ ਦੀਆਂ ਤਨਖਾਹਾਂ ਦਾ ਕੁੱਲ ਹਿੱਸਾ ਸਮਾਜਿਕ ਕੰਮਾਂ ’ਤੇ ਖਰਚ ਕਰ ਰਹੇ ਹਨ।ਇਸ ਮੌਕੇ ਵੱਖ-ਵੱਖ ਜਗ੍ਹਾ ਕਰਵਾਏ ਗਏ ਸਮਾਗਮਾਂ ’ਚ ਹਾਜ਼ਰ ਸ਼ਹੀਦਾਂ ਦੇ ਪਰਿਵਾਰਾਂ ਨੇ ਇਸ ਗੱਲ ’ਤੇ ਰੋਸ ਪ੍ਰਗਟਾਇਆ ਕਿ ਸ਼ਹਿਰ ’ਚ ਵੱਖ-ਵੱਖ ਲੱਗੇ ਬੁੱਤਾਂ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ। -PTCNews


Top News view more...

Latest News view more...