ਪੁਲਵਾਮਾ ਅੱਤਵਾਦੀ ਹਮਲਾ: ਭੀਖ ਮੰਗਣ ਵਾਲੀ ਇਸ ਔਰਤ ਦੀ ਸੋਚ ਨੂੰ ਸਲਾਮ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਸਾਢੇ 6 ਲੱਖ ਰੁਪਏ

By  Jashan A February 24th 2019 11:03 AM -- Updated: February 24th 2019 11:15 AM

ਪੁਲਵਾਮਾ ਅੱਤਵਾਦੀ ਹਮਲਾ: ਭੀਖ ਮੰਗਣ ਵਾਲੀ ਇਸ ਔਰਤ ਦੀ ਸੋਚ ਨੂੰ ਸਲਾਮ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਸਾਢੇ 6 ਲੱਖ ਰੁਪਏ ,ਨਵੀਂ ਦਿੱਲੀ: ਮੁਹੱਬਤ ਦੇ ਦਿਨ ਗੁਆਂਢੀ ਮੁਲਕ ਵੱਲੋਂ ਭਾਰਤੀ ਸੀਆਰਪੀਐੱਫ ਜਾਵਨਾਂ ਦੇ ਕਾਫ਼ਲੇ 'ਤੇ ਹਮਲਾ ਕੀਤੇ ਜਾਣ ਦੀ ਖਬਰ ਦੀ ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ 'ਚ ਨਿੰਦਿਆ ਹੋ ਰਹੀ ਹੈ।ਇਸ ਹਮਲੇ 'ਚ 40 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਟੁਕੜੇ ਹੋਈਆਂ ਲਾਸ਼ਾਂ ਦੇਖ ਨਾ ਸਿਰਫ ਸ਼ਹੀਦਾਂ ਦੇ ਪਰਿਵਾਰ ਬਲਕਿ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋਏ ਬਿਨ੍ਹਾਂ ਨਹੀਂ ਰਹਿ ਸਕੀਆਂ। [caption id="attachment_260784" align="aligncenter" width="300"]saheed jawan ਪੁਲਵਾਮਾ ਅੱਤਵਾਦੀ ਹਮਲਾ: ਭੀਖ ਮੰਗਣ ਵਾਲੀ ਇਸ ਔਰਤ ਦੀ ਸੋਚ ਨੂੰ ਸਲਾਮ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਸਾਢੇ 6 ਲੱਖ ਰੁਪਏ[/caption] ਅਜਿਹੀ ਔਖੀ ਘੜੀ 'ਚ ਬਾਲੀਵੁੱਡ,ਪਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਜਿੱਥੇ ਸੋਗ ਅਤੇ ਗੁੱਸਾ ਪ੍ਰਗਟ ਕੀਤਾ, ਉਥੇ ਹੀ ਕਈ ਲੋਕ ਇਹਨਾਂ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਉਥੇ ਹੀ ਇੱਕ ਭੀਖ ਮੰਗਣ ਵਾਲੀ ਬਜ਼ੁਰਗ ਔਰਤ ਨੇ ਆਪਣੀ ਸਾਰੀ ਸੰਪਤੀ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਅਜਮੇਰ ਨਾਲ ਸਬੰਧ ਰੱਖਦੀ ਹੈ ਤੇ ਇਸ ਦਾ ਨਾਮ ਦੇਵਕੀ ਸ਼ਰਮਾ ਹੈ। [caption id="attachment_260785" align="aligncenter" width="300"]saheed jawan ਪੁਲਵਾਮਾ ਅੱਤਵਾਦੀ ਹਮਲਾ: ਭੀਖ ਮੰਗਣ ਵਾਲੀ ਇਸ ਔਰਤ ਦੀ ਸੋਚ ਨੂੰ ਸਲਾਮ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਸਾਢੇ 6 ਲੱਖ ਰੁਪਏ[/caption] ਦਰਅਸਲ, ਅਜਿਹਾ ਦੇਵਕੀ ਦੀ ਇੱਛਾ ਉਤੇ ਹੋਇਆ ਹੈ ਜਿਨ੍ਹਾਂ ਦੀ ਮੌਤ ਲਗਭੱਗ 6 ਮਹੀਨਾ ਪਹਿਲਾਂ ਹੋ ਚੁੱਕੀ ਹੈ। ਅਜਮੇਰ ਦੇ ਬਜਰੰਗ ਗੜ੍ਹ ਸਥਿਤ ਮਾਤਾ ਮੰਦਰ ਉਤੇ ਪਿਛਲੇ 7 ਸਾਲਾਂ ਤੋਂ ਦੇਵਕੀ ਸ਼ਰਮਾ ਭੀਖ ਮੰਗ ਕੇ ਗੁਜ਼ਾਰਾ ਕਰਦੀ ਸੀ। [caption id="attachment_260783" align="aligncenter" width="300"]saheed jawan ਪੁਲਵਾਮਾ ਅੱਤਵਾਦੀ ਹਮਲਾ: ਭੀਖ ਮੰਗਣ ਵਾਲੀ ਇਸ ਔਰਤ ਦੀ ਸੋਚ ਨੂੰ ਸਲਾਮ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਸਾਢੇ 6 ਲੱਖ ਰੁਪਏ[/caption] ਮੌਤ ਤੋਂ ਪਹਿਲਾਂ ਇਸ ਮਹਿਲਾ ਨੇ ਲੋਕਾਂ ਵਲੋਂ ਦਿਤੀ ਗਈ ਭੀਖ ਨਾਲ 6,61,600 ਰੁਪਏ ਜਮਾਂ ਕੀਤੇ ਸਨ, ਜੋ ਬਜਰੰਗ ਗੜ੍ਹ ਚੁਰਾਹਾ ਸਥਿਤ ਬੈਂਕ ਆਫ਼ ਬੜੌਦਾ ਦੇ ਅਕਾਊਂਟ ਵਿਚ ਜਮਾਂ ਸਨ ਪਰ ਇਸ ਮਹਿਲਾ ਨੇ ਅਪਣੇ ਜੀਵਨਕਾਲ ਵਿਚ ਹੀ ਜੈ ਅੰਬੇ ਮਾਤਾ ਮੰਦਰ ਦੇ ਟਰਸਟੀਆਂ ਨੂੰ ਇਹ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਇਸ ਰਾਸ਼ੀ ਨੂੰ ਕਿਸੇ ਨੇਕ ਕੰਮ ਵਿਚ ਖਰਚ ਕੀਤਾ ਜਾਵੇ। -PTC News

Related Post