ਪੰਜਾਬ ਦੇ AG APS ਦਿਓਲ ਨੇ ਦਿੱਤਾ ਅਸਤੀਫ਼ਾ

By  Riya Bawa November 1st 2021 02:44 PM -- Updated: November 1st 2021 02:59 PM

ਚੰਡੀਗੜ੍ਹ:  ਪੰਜਾਬ ਦੇ ਸੀਨੀਅਰ ਐਡਵੋਕੇਟ (ਏਪੀਐਸ) ਅਮਰ ਪ੍ਰੀਤ ਸਿੰਘ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਿਓਲ ਨੂੰ ਇਸ ਸਾਲ 27 ਸਤੰਬਰ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ।

ਏ. ਪੀ. ਐਸ. ਦਿਓਲ ਸੀਨੀਅਰ ਵਕੀਲ ਹਨ ਤੇ ਕਾਨੂੰਨੀ ਮਾਹਿਰ ਮੰਨੇ ਜਾਂਦੇ ਹਨ । ਦੱਸ ਦੇਈਏ ਕਿ ਏਪੀਐਸ ਦਿਓਲ ਦੀ ਪੰਜਾਬ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਤੋਂ ਬਾਅਦ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਕਲੇਸ਼ ਚੱਲ ਰਿਹਾ ਸੀ।

Related Post