ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ DGP , ਹਾਈਕੋਰਟ ਨੇ ਸੁਣਾਇਆ ਫੈਸਲਾ

By  Shanker Badra November 6th 2020 11:51 AM -- Updated: November 6th 2020 12:20 PM

ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ DGP , ਹਾਈਕੋਰਟ ਨੇ ਸੁਣਾਇਆ ਫੈਸਲਾ:ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀਜੀਪੀ ਪੰਜਾਬ ਦਿਨਕਰ ਗੁਪਤ ਅਤੇ ਪੰਜਾਬ ਸਰਕਾਰ ਅਤੇ ਯੂਪੀਐਸਸੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਦਿਨਕਰ ਗੁਪਤਾ ਦੇ ਡੀਜੀਪੀ ਬਣਨ ਖ਼ਿਲਾਫ਼ ਸਾਰੀਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ।ਅਦਾਲਤ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਇਆ ਹੈ। ਦਿਨਕਰ ਗੁਪਤਾ ਹੀ ਹੁਣ ਡੀਜੀ ਪੀ ਬਣੇ ਰਹਿਣਗੇ।

https://youtu.be/cgQYIB3yFa8

Punjab and Haryana High Court appointment of Punjab DGP Dinkar Gupta ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ DGP , ਹਾਈਕੋਰਟ ਨੇ ਸੁਣਾਇਆ ਫੈਸਲਾ

ਇਸ ਤੋਂ ਪਹਿਲਾਂ ਸੈਂਟਰਲ ਐਡਮਿਨੀਸਟ੍ਰੇਸ਼ਨ ਟ੍ਰਿਬਿਊਨਲ (ਕੈਟ) ਨੇ ਗੁਪਤਾ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਕੈਟ ਦੇ ਫ਼ੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਦੌਰਾਨ ਕਈ ਮਹੀਨਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਦਿਨਕਰ ਗੁਪਤਾ ਦੇ ਹੱਕ ਵਿੱਚ ਫ਼ੈਸਲਾ ਆਇਆ ਹੈ।

Punjab and Haryana High Court appointment of Punjab DGP Dinkar Gupta ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ DGP , ਹਾਈਕੋਰਟ ਨੇ ਸੁਣਾਇਆ ਫੈਸਲਾ

ਦਰਅਸਲ 'ਚ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਡੀਜੀਪੀ ਸਿਧਾਰਥ ਚਟੋਉਪਾਦਿਆਏ ਨੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਲੈ ਕੇ ਕੈਟ ਵਿੱਚ ਚੁਣੌਤੀ ਦਿੱਤੀ ਸੀ। ਜਿਸ ਦੌਰਾਨ ਕੈਟ ਨੇਮੁਹੰਮਦ ਮੁਸਤਫ਼ਾ ਅਤੇ ਡੀਜੀਪੀ ਸਿਧਾਰਥ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ ਤੇ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ ਪਰ ਹੁਣ ਹਾਈਕੋਰਟ ਨੇਦਿਨਕਰ ਗੁਪਤਾ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ।

Punjab and Haryana High Court appointment of Punjab DGP Dinkar Gupta ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ DGP , ਹਾਈਕੋਰਟ ਨੇ ਸੁਣਾਇਆ ਫੈਸਲਾ

ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਦਿਨਕਰ ਗੁਪਤਾ ਸਮੇਤ ਕਈ ਨਾਂ ਯੂਪੀਐੱਸੀ ਨੂੰ ਚੋਣ ਦੇ ਲਈ ਭੇਜੇ ਗਏ ਸਨ ,ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਦਾ ਨਾਂ ਡੀਜੀਪੀ ਲਈ ਚੁਣਿਆ ਸੀ ,ਜਿਸ ਨੂੰ ਮੁਹੰਮਦ ਮੁਸਤਫ਼ਾ ਅਤੇ ਡੀਜੀਪੀ ਸਿਧਾਰਥ ਚਟੋਉਪਾਦਿਆਏ ਵੱਲੋਂ ਕੈਟ ਵਿੱਚ ਚੁਣੌਤੀ ਦਿੱਤੀ ਗਈ ਸੀ।

-PTCNews

Related Post