ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਅਸ਼ਵਨੀ ਸੇਖੜੀ ਵਿਰੁੱਧ ਕੇਸ ਦਰਜ

By  Riya Bawa February 21st 2022 02:27 PM

ਚੰਡੀਗੜ੍ਹ: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਮਤਦਾਨ 70% ਤੱਕ ਪਹੁੰਚ ਗਿਆ ਹੈ। ਹਾਲਾਂਕਿ ਪੋਲਿੰਗ ਖਤਮ ਹੋਏ ਨੂੰ 12 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੇ ਬਾਵਜੂਦ ਚੋਣ ਕਮਿਸ਼ਨ ਨੇ ਅਜੇ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ ਹਨ। ਇਸ ਦੌਰਾਨ ਬਟਾਲਾ ਪੁਲਿਸ ਨੇ ਕਾਂਗਰਸ ਅਤੇ ਸ਼ਰਾਬ ਠੇਕੇਦਾਰ ਵਿਚਾਲੇ ਹੋਈ ਲੜਾਈ ਵਿੱਚ ਚੋਣ ਕਮਿਸ਼ਨ ਦੀ ਦਖਲਅੰਦਾਜ਼ੀ 'ਤੇ ਸਾਬਕਾ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਅਤੇ 15 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਰਾਬ ਕਾਰੋਬਾਰੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।

FIR

ਦੱਸਣਯੋਗ ਹੈ ਕਿ ਬੀਤੀ 19 ਫਰਵਰੀ ਦੀ ਰਾਤ ਨੂੰ ਬਟਾਲਾ ਪੁਲਿਸ ਨੂੰ ਬਖਸ਼ੀਸ਼ ਸਿੰਘ ਇੰਚਾਰਜ ਰਾਜਿੰਦਰਾ ਵਾਇਨ ਬਟਾਲਾ ਨੇ ਦਿੱਤੀ ਦਰਖ਼ਾਸਤ ਵਿਚ ਕਿਹਾ ਕਿ ਉਹ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਅਨੁਸਾਰ ਆਪਣੇ ਠੇਕੇ ਬੰਦ ਕਰਵਾ ਰਿਹਾ ਸੀ, ਜਦੋਂ ਉਹ ਆਪਣੇ ਸਾਥੀਆਂ ਨਾਲ ਗੱਡੀ ਵਿਚ ਸਰਕੂਲਰ ਰੋਡ ਬਟਾਲਾ ਪਹੁੰਚਿਆ ਤਾਂ ਅੱਗੋਂ ਅਸ਼ਵਨੀ ਸੇਖੜੀ 15/20 ਬੰਦਿਆਂ ਨਾਲ ਗੱਡੀਆਂ ਤੇ ਆਇਆ ਅਤੇ ਉਹਨੇ ਸਾਡੇ ਤੇ ਜਾਨਲੇਵਾ ਹਮਲਾ ਕਰਦਿਆਂ ਸਾਡੀ ਗੱਡੀ ਭੰਨ ਦਿੱਤੀ,ਜਿਸ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚੀ ਅਤੇ ਪੁਲਸ ਨੇ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬਖਸ਼ੀਸ਼ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਨੰਬਰ 0024,ਧਾਰਾਂ 341/327/506/323 148/149 ਅਧੀਨ ਕੇਸ ਦਰਜ ਕਰ ਲਿਆ ਹੈ।

ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਅਸ਼ਵਨੀ ਸੇਖੜੀ ਵਿਰੁੱਧ ਕੇਸ ਦਰਜ

ਇਹ ਵੀ ਪੜ੍ਹੋ: ਚੋਣ ਕਮਿਸ਼ਨ ਦਾ ਸੋਨੂੰ ਸੂਦ 'ਤੇ ਵੱਡਾ ਐਕਸ਼ਨ, ਬੂਥ ਉੱਤੇ ਜਾਣ 'ਤੇ ਲਗਾਈ ਰੋਕ, ਘਰੋਂ ਬਾਹਰ ਨਿਕਲਣ 'ਤੇ ਵੀ ਲੱਗੀ ਰੋਕ

ਦੱਸ ਦੇਈਏ ਕਿ ਬਾਈ ਨੇਮ ਅਸ਼ਵਨੀ ਸੇਖੜੀ ਤੇ ਐਫ ਆਈ ਆਰ ਦਰਜ ਹੋਈ ਹੈ, ਜਦਕਿ ਬਾਕੀ 15,20 ਅਣਪਛਾਤੇ ਬੰਦੇ ਦੱਸੇ ਗਏ ਹਨ। ਇਸ ਝਗੜੇ ਨੂੰ ਲੈ ਕੇ ਇੱਕ ਚਰਚਾ ਬਟਾਲੇ ਵਿੱਚ ਚੱਲ ਰਹੀ ਸੀ ਕੇ ਸੇਖੜੀ ਧੜੇ ਮੁਤਾਬਕ ਪੱਪੂ ਧੜੇ ਨੇ ਕਾਂਗਰਸੀ ਹੋਣ ਦੇ ਬਾਵਜੂਦ ਚੋਣਾਂ ਵਿੱਚ ਉਨ੍ਹਾਂ ਦਾ ਵੱਡਾ ਵਿਰੋਧ ਕੀਤਾ,ਜਿਸ ਦੇ ਚਲਦੇ ਦੋਹਾਂ ਧਿਰਾਂ ਵਿਚ ਅੰਦਰੋ-ਅੰਦਰੀ ਟੱਸਰ ਵੀ ਚੱਲ ਰਹੀ ਸੀ। ਅਸ਼ਵਨੀ ਸੇਖੜੀ ਵਿਰੁੱਧ ਕੇਸ ਦਰਜ ਹੋ ਗਿਆ ਹੈ।

Punjabi news, Punjab Assembly Election 2022, Ashwani Sekhri, Election 2022

ਗੌਰਤਲਬ ਹੈ ਕਿ ਪੁਲੀਸ ਨੇ ਸ਼ਿਕਾਇਤਕਰਤਾ ਦੇ ਕਹਿਣ ’ਤੇ ਕੇਸ ਦਰਜ ਨਹੀਂ ਕੀਤਾ। ਫਿਰ ਇਸ ਦੀ ਸ਼ਿਕਾਇਤ ਜ਼ਿਲ੍ਹੇ ਦੇ ਡੀਸੀ ਕਮ ਚੋਣ ਅਧਿਕਾਰੀ ਨੂੰ ਕੀਤੀ ਗਈ। ਡੀਸੀ ਮੁਹੰਮਦ ਇਕਬਾਲ ਦੇ ਦਖਲ ਤੋਂ ਬਾਅਦ ਪੁਲਿਸ ਨੇ ਅਸ਼ਵਨੀ ਸੇਖੜੀ ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਾਤ 11 ਵਜੇ ਸਾਬਕਾ ਮੰਤਰੀ ਦੀ ਰਿਹਾਇਸ਼ ਨੇੜੇ ਸ਼ਰਾਬ ਦੇ ਠੇਕੇਦਾਰ ਦੀ ਕਾਰ ਖੜ੍ਹੀ ਸੀ। ਜਦੋਂ ਸੇਖੜੀ ਦੇ ਸਮਰਥਕ ਉਸ ਕਾਰ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇੱਟਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਕਾਰ ਦੀ ਭੰਨਤੋੜ ਕੀਤੀ ਗਈ ਅਤੇ ਫਿਰ ਹੱਥੋਪਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ।

-PTC News

Related Post