Sat, Apr 27, 2024
Whatsapp

ਚੋਣ ਕਮਿਸ਼ਨ ਦਾ ਸੋਨੂੰ ਸੂਦ 'ਤੇ ਵੱਡਾ ਐਕਸ਼ਨ, ਬੂਥ ਉੱਤੇ ਜਾਣ 'ਤੇ ਲਗਾਈ ਰੋਕ, ਘਰੋਂ ਬਾਹਰ ਨਿਕਲਣ 'ਤੇ ਵੀ ਲੱਗੀ ਰੋਕ

Written by  Pardeep Singh -- February 20th 2022 12:21 PM -- Updated: February 20th 2022 01:50 PM
ਚੋਣ ਕਮਿਸ਼ਨ ਦਾ ਸੋਨੂੰ ਸੂਦ 'ਤੇ ਵੱਡਾ ਐਕਸ਼ਨ, ਬੂਥ ਉੱਤੇ ਜਾਣ 'ਤੇ ਲਗਾਈ ਰੋਕ, ਘਰੋਂ ਬਾਹਰ ਨਿਕਲਣ 'ਤੇ ਵੀ ਲੱਗੀ ਰੋਕ

ਚੋਣ ਕਮਿਸ਼ਨ ਦਾ ਸੋਨੂੰ ਸੂਦ 'ਤੇ ਵੱਡਾ ਐਕਸ਼ਨ, ਬੂਥ ਉੱਤੇ ਜਾਣ 'ਤੇ ਲਗਾਈ ਰੋਕ, ਘਰੋਂ ਬਾਹਰ ਨਿਕਲਣ 'ਤੇ ਵੀ ਲੱਗੀ ਰੋਕ

ਮੋਗਾ:  ਚੋਣ ਕਮਿਸ਼ਨ ਵੱਲੋਂ ਸੋਨੂੰ ਸੂਦ ਖਿਲਾਫ਼ ਵੱਡਾ ਐਕਸ਼ਨ ਲਿਆ ਹੈ। ਚੋਣ ਕਮਿਸ਼ਨ ਨੇ ਸੋਨੂੰ ਸੂਦ  ਉੱਤੇ ਕਾਰਵਾਈ ਕਰਦੇ ਹੋਏ ਕਿਹਾ ਹੈ ਕਿ ਸੋਨੂੰ ਸੂਦ ਕਿਸੇ ਵੀ ਬੂਥ ਉੱਤੇ ਨਹੀਂ ਜਾਣਗੇ। ਦੱਸ ਦੇਈਏ ਕਿ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਸੋਨੂੰ ਸੂਦ ਵੱਲੋਂ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਇਹ ਮਾਮਲਾ ਮੋਗਾ ਦਾ ਹੈ। ਸੋਨੂੰ ਸੂਦ ਇੱਕ ਪੋਲਿੰਗ ਬੂਥ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਜ਼ਬਤ ਕਰ ਲਈ ਗਈ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ। ਘਰੋਂ ਬਾਹਰ ਨਿਕਲਣ 'ਤੇ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ ਇਹ ਜਾਣਕਾਰੀ ਮੋਗਾ ਜ਼ਿਲ੍ਹੇ ਦੇ ਪੀਆਰਓ ਪ੍ਰਭਦੀਪ ਸਿੰਘ ਨੇ ਦਿੱਤੀ ਹੈ।ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਪੁਲਿਸ ਨੇ ਸੋਨੂੰ ਸੂਦ ਦੀ ਗੱਡੀ ਨੂੰ ਲਿਆ ਕਬਜ਼ੇ 'ਚ , ਸੋਨੂੰ ਸੂਦ ਤੋਂ ਕੀਤੀ ਗਈ ਪੁੱਛਗਿੱਛ ਇਸ ਬਾਰੇ ਅਕਾਲੀ ਆਗੂ ਦੀਦਾਰ  ਸਿੰਘ  ਨੇ ਦੱਸਿਆ ਕਿ ਮਾਲਵਿਕ ਸੂਦ ਦੇ ਭਰਾ ਫਿਲਮ ਸਟਾਰ ਸੋਨੂੰ ਸੂਦ ਵੱਲੋ ਵੱਖ-ਵੱਖ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਭਰਮਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ  ਹੁਣ ਮੌਕੇ ਉੱਤੇ ਪੁਲਸ ਨੇ ਆ ਕੇ ਉਨ੍ਹਾਂ ਦੀ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।ਪੁਲਿਸ ਨੇ ਸੋਨੂੰ ਸੂਦ ਦੀ ਗੱਡੀ ਨੂੰ ਲਿਆ ਕਬਜ਼ੇ 'ਚ , ਸੋਨੂੰ ਸੂਦ ਤੋਂ ਕੀਤੀ ਗਈ ਪੁੱਛਗਿੱਛ ਇਹ ਵੀ ਪੜ੍ਹੋ:ਪੰਜਾਬ 'ਚ ਪਹਿਲੇ ਤਿੰਨ ਘੰਟਿਆਂ 'ਚ ਹੋਈ 17.77% ਵੋਟਿੰਗ -PTC News


Top News view more...

Latest News view more...