Punjab Assembly Elections 2022: ਕਾਂਗਰਸੀ ਸੰਜੇ ਸਾਹਨੀ ਦੇ ਘਰ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ

By  Pardeep Singh February 20th 2022 07:44 AM -- Updated: February 20th 2022 07:48 AM

ਰੂਪਨਗਰ : ਦੇਰ ਸ਼ਾਮ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਸੰਜੇ ਸਾਹਨੀ ਦੇ ਘਰ ਪੁਲਿਸ ਵੱਲੋਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ ਅਤੇ ਘਰ ਦੀ ਤਲਾਸ਼ੀ ਲਈ ਗਈl ਇਸ ਦੌਰਾਨ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ।Punjab Assembly Elections 2022: ਕਾਂਗਰਸੀ ਸੰਜੇ ਸਾਹਨੀ ਦੇ ਘਰ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰੇ ਚੋਣ ਕਮਿਸ਼ਨ ਸ਼ਿਕਾਇਤ ਕੀਤੀ ਗਈ ਸੀ ਅਤੇ ਚੋਣ ਕਮਿਸ਼ਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਵੱਲੋਂ ਛਾਪੇਮਾਰੀ ਕੀਤੀ ਗਈ।Punjab Assembly Elections 2022: ਕਾਂਗਰਸੀ ਸੰਜੇ ਸਾਹਨੀ ਦੇ ਘਰ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਕਾਂਗਰਸੀ ਆਗੂ ਸੰਜੇ ਸਾਹਨੀ ਦਾ ਕਹਿਣਾ ਹੈ ਕਿ ਚੋਣਾਂ ਪਹਿਲਾਂ ਵੀ ਹੋਈਆਂ ਹਨ ਪਰ ਜਿਸ ਤਰ੍ਹਾਂ ਦਾ ਮਾਹੌਲ ਇਸ ਵਾਰ ਚੋਣਾਂ ਦੇ ਦੌਰਾਨ ਸਿਰਜਿਆ ਗਿਆ ਹੈ ਉਸ ਦੇ ਲਈ ਕੁਝ ਲੋਕ ਜ਼ਿੰਮੇਵਾਰ ਹਨ।Punjab Assembly Elections 2022: ਕਾਂਗਰਸੀ ਸੰਜੇ ਸਾਹਨੀ ਦੇ ਘਰ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਇਹ ਵੀ ਪੜ੍ਹੋ:Punjab Assembly Election 2022: 'ਆਪ' ਨੇ ਕਾਂਗਰਸ ਦੇ ਲੀਡਰਾਂ 'ਤੇ ਲਗਾਏ ਵੱਡੇ ਇਲਜ਼ਾਮ -PTC News

Related Post