14 ਨੂੰ ਨਹੀਂ ਹੁਣ 20 ਤਰੀਕ ਨੂੰ ਹੋਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ

By  Jasmeet Singh January 17th 2022 02:42 PM -- Updated: January 17th 2022 04:07 PM

ਰਵਿਦਾਸ ਭਾਈਚਾਰੇ ਅਤੇ ਸਿਆਸੀ ਪਾਰਟੀਆਂ ਦੀਆਂ ਮੰਗਾਂ ਅਤੇ ਬੇਨਤੀਆਂ ਨੂੰ ਪਰਵਾਨ ਕਰਦਿਆਂ ਭਾਰਤੀ ਚੋਣ ਕਮਿਸ਼ਨ ਨੇ ਮਾਮਲੇ ਵਿੱਚ ਤੱਥਾਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਚੋਣ ਦੀ ਤਰੀਕ ਨੂੰ ਬਦਲਣ ਦਾ ਫੈਸਲਾ ਲੈ ਲਿਆ ਹੈ।

ਹੇਠ ਲਿਖੇ ਤਰੀਕੇ ਨਾਲ ਹੋਣਗੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ:

1. ਨੋਟੀਫਿਕੇਸ਼ਨ ਦੀ ਮਿਤੀ: 25 ਜਨਵਰੀ 2022 (ਮੰਗਲਵਾਰ)

2. ਨਾਮਜ਼ਦਗੀ ਦੀ ਆਖਰੀ ਮਿਤੀ: 1 ਫਰਵਰੀ 2022 (ਮੰਗਲਵਾਰ)

3. ਪੜਤਾਲ ਦੀ ਮਿਤੀ: 2 ਫਰਵਰੀ 2022 (ਬੁੱਧਵਾਰ)

4. ਛੱਡਣ ਦੀ ਮਿਤੀ: 4 ਫਰਵਰੀ 2022 (ਸ਼ੁੱਕਰਵਾਰ)

5. ਚੋਣ ਦੀ ਮਿਤੀ: 20 ਫਰਵਰੀ 2022 (ਐਤਵਾਰ)।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਭਾਜਪਾ ਅਤੇ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਚੋਣਾਂ ਨੂੰ ਮੁੜ ਤਹਿ ਕਰਨ ਦੀ ਅਪੀਲ ਕਰਨ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਸਾਰਿਆਂ ਧਿਰਾਂ ਨੂੰ ਬੁਲਾ ਕੇ ਅੱਜ ਇਕ ਅਹਿਮ ਮੀਟਿੰਗ ਬੁਲਾਈ ਗਈ ਸੀ।

ਕਮਿਸ਼ਨ ਨੇ ਵੀ ਨੋਟ ਕੀਤਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਮੈਂਬਰ, ਜੋ ਕਿ ਰਾਜ ਦੀ ਆਬਾਦੀ ਦਾ 32 ਪ੍ਰਤੀਸ਼ਤ ਹਨ, 16 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਮਨਾਉਣ ਲਈ 10-16 ਫਰਵਰੀ ਤੱਕ ਬਨਾਰਸ ਦੀ ਯਾਤਰਾ ਤੇ ਹੋਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਪ੍ਰਤੀਨਿਧੀਆਂ ਤੋਂ ਸਾਹਮਣੇ ਆਏ ਇਨ੍ਹਾਂ ਨਵੇਂ ਤੱਥਾਂ, ਰਾਜ ਸਰਕਾਰ ਅਤੇ ਮੁੱਖ ਚੋਣ ਅਧਿਕਾਰੀ ਵਲੋਂ ਪ੍ਰਾਪਤ ਜਾਣਕਾਰੀ ਤੋਂ ਬਾਅਦ, ਇਸ ਮਾਮਲੇ ਵਿੱਚ ਸਾਰੇ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਕਮਿਸ਼ਨ ਨੇ ਚੋਣਾਂ ਨੂੰ ਮੁੜ ਤਹਿ ਕਰਨ ਦਾ ਫੈਸਲਾ ਕੀਤਾ ਹੈ।

ਹਾਲਾਂਕਿ ਵੋਟਾਂ ਦੀ ਗਿਣਤੀ ਨੂੰ ਲੈਕੇ ਕੋਈ ਬਦਲਾਵ ਨਹੀਂ ਹੈ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 (ਵੀਰਵਾਰ) ਨੂੰ ਹੀ ਕੀਤੀ ਜਾਵੇਗੀ।

- ਪੀਟੀਸੀ

Related Post