ਸਰਦ ਰੁੱਤ ਇਜਲਾਸ: ਵਿਧਾਨ ਸਭਾ ‘ਚ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਮਤਾ ਪਾਸ

By  Jashan A December 14th 2018 01:35 PM -- Updated: December 14th 2018 05:13 PM

ਸਰਦ ਰੁੱਤ ਇਜਲਾਸ: ਵਿਧਾਨ ਸਭਾ ‘ਚ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਮਤਾ ਪਾਸ ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦੇ ਦੂਸਰੇ ਦਿਨ ਕਾਰਵਾਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਤੇ ਮੇਰੇ ਬਿਆਨ 'ਤੇ ਸਿਆਸਤ ਕੀਤੀ ਗਈ ਤੇ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। [caption id="attachment_228599" align="aligncenter" width="300"]captain amrinder singh ਸਰਦ ਰੁੱਤ ਇਜਲਾਸ: ਵਿਧਾਨ ਸਭਾ ‘ਚ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਮਤਾ ਪਾਸ[/caption] ਕੈਪਟਨ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ ਰਿਹਾ ਹੈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀ ਹੈ। [caption id="attachment_228598" align="aligncenter" width="300"]kartarpur corridor ਸਰਦ ਰੁੱਤ ਇਜਲਾਸ: ਵਿਧਾਨ ਸਭਾ ‘ਚ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਮਤਾ ਪਾਸ[/caption] ਉਥੇ ਹੀ ਆਈਐਸਆਈ ਦੇ ਖਿਲਾਫ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਕਿ ਪਾਕਿਸਤਾਨ ਵਲੋਂ ਜੇਕਰ ਸ਼ਾਂਤੀ ਹੋਵੇਗੀ ਤਾਂ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਦੇ ਨਾਲ ਮੈਂ ਜਾ ਕੇ ਮੱਥਾ ਟੇਕੂਗਾ। [caption id="attachment_228600" align="aligncenter" width="300"]captian ਸਰਦ ਰੁੱਤ ਇਜਲਾਸ: ਵਿਧਾਨ ਸਭਾ ‘ਚ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਮਤਾ ਪਾਸ[/caption] ਜ਼ਿਕਰਯੋਗ ਹੈ ਕਿ ਇਜਲਾਸ ਦੌਰਾਨ ਅੱਜ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ ਗਿਆ ਹੈ। -PTC News

Related Post