ਦੁੱਖਦਾਈ : ਮਾਪਿਆਂ ਦੇ ਇਕਲੋਤੇ ਪੁੱਤਰ ਦੀ ਕਨੇਡਾ ਦੀ ਧਰਤੀ 'ਤੇ ਹੋਈ ਦਰਦਨਾਕ ਮੌਤ

By  Jagroop Kaur February 28th 2021 04:19 PM

ਪੰਜਾਬ ’ਚ ਹਰ ਇਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਵਿਦੇਸ਼ ’ਚ ਜਾ ਕੇ ਆਪਣੇ ਭਵਿੱਖ ਨੂੰ ਬਣਾਏ ਪਰ ਕਈ ਵਾਰ ਕਿਸਮਤ ਕੁੱਝ ਇਸ ਤਰ੍ਹਾਂ ਨਹੀਂ ਹੁੰਦਾ ਅਤੇ ਕੁਦਰਤੀ ਹਾਦਸਿਆਂ ’ਚ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹਾ ਹੀ ਮਾਮਲਾ ਸੰਗਰੂਰ ਦੇ ਰਹਿਣ ਵਾਲੇ ਗੁਰਸਿਮਰਤ ਨਾਲ ਹੋਇਆ ਜੋ ਕਿ ਕੈਨੇਡਾ ’ਚ ਆਪਣਾ ਭਵਿੱਖ ਸੰਵਾਰਨ ਲਈ ਜਿਸ ਦੇ ਬਾਅਦ ਉਸ ਦੀ ਪੜ੍ਹਾਈ ਪੂਰੀ ਹੋਣ ਦੇ ਬਾਦ ਉਸ ਨੂੰ ਕੈਨੇਡਾ ਸਰਕਾਰ ਨੇ ਕੰਮ ਲਈ ਪਰਮਿਟ ਦੇ ਦਿੱਤਾ ਸੀ।

ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ

ਜਿਸ ਦੇ ਬਾਅਦ ਉਹ ਟਰੱਕ ਚਲਾਉਣ ਦਾ ਕੰਮ ਕੈਨੇਡਾ ’ਚ ਕਰ ਰਿਹਾ ਸੀ ਅਤੇ ਉਹ ਪਹਿਲਾਂ ਟਰਾਂਟੋ ’ਚ ਰਹਿੰਦਾ ਸੀ ਅਤੇ ਫ਼ਿਰ ਉਹ ਵਿਨੀਪੈਕ ਚਲਾ ਗਿਆ। ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੱਸਿਆ ਕਿ ਉਹ ਉਨ੍ਹਾਂ ਦੇ ਪੁੱਤਰ ਦੇ ਨਾਲ ਰਹਿੰਦਾ ਸੀ। ਉਹ ਟਰਾਂਟੋ ਤੋਂ ਵਾਪਸ ਆਉਣ ’ਤੇ ਆਪਣੇ ਘਰ ਵਿਨੀਪੈਕ ਵਲੋਂ ਆ ਰਿਹਾ ਸੀ ਅਤੇ ਕੰਮ ਪੂਰਾ ਕਰਨ ਦੇ ਬਾਅਦ ਉਹ ਟਰੱਕ ਤੋਂ ਹੀ ਵਾਪਸ ਆ ਰਿਹਾ ਸੀ। ਪਰ ਉੱਥੇ ਪਈ ਭਾਰੀ ਬਰਫ਼ਬਾਰੀ ਹੋਣ ਦੇ ਕਾਰਨ ਉਸ ਦਾ ਟਰੱਕ ਬਰਫ਼ ’ਚ ਪਲਟ ਗਿਆ ਅਤੇ ਇਹ ਹਾਦਸਾ ਹੋਇਆ|

6 accidents in 7 hours on Katraj-Dehu Road bypass: 3 killed, 16 injured |  Cities News,The Indian Express

ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੀ ਧੱਕੇਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦਾ ਘਿਰਾਓ

ਜਿਸ ਦੇ ਬਾਅਦ ਉਸ ਦੀ ਮੌਕੇ ’ਤੇ ਮੌਤ ਹੋ ਗਈ, ਉੱਥੇ Police ਨੇ ਟਰੱਕ ਦੀ ਕੰਪਨੀ ਦੇ ਨਾਲ ਗੱਲ ਕੀਤੀ ਤਾਂ ਕੰਪਨੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਭਤੀਜੇ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਸੀ ਅਤੇ ਅਜੇ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਹ ਆਪਣੇ ਕੰਮ ਕਰਨ ਲਈ ਅੱਗੇ ਵੱਧ ਰਿਹਾ ਸੀ। ਇਸ ਹਾਦਸੇ ਦੇ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹ ਆਪਣੇ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ।

Related Post