ਪੰਜਾਬ ਬਜਟ: 1,22,9243 ਕਰੋੜ ਦੀਆਂ ਪ੍ਰਾਪਤੀਆਂ ਸਰਕਾਰ ਨੇ ਗਿਣਵਾਈਆਂ, ਕਿਸਾਨਾਂ ਨੂੰ ਬਿਜਲੀ ਮੁਹੱਈਆ ਕਰਵਾਉਣ 6,256 ਬਜਟ ਦੀ ਤਜਵੀਜ਼ ਪੇਸ਼

By  Joshi March 24th 2018 11:22 AM -- Updated: March 24th 2018 11:35 AM

Punjab Budget 2018: ਅੱਜ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਜਿਸ 'ਚ ਮਨਪ੍ਰੀਤ ਬਾਦਲ ਨੇ ਕਿਸਾਨੀ ਖੁਦਕੁਸ਼ੀਆਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਸਦਨ 'ਚ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ ਹੈ। ਪੰਜਾਬ ਬਜਟ: 1,22,9243 ਪ੍ਰਾਪਤੀਆਂ ਸਰਕਾਰ ਨੇ ਗਿਣਵਾਈਆਂ, ਕਿਸਾਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਉਣ 6,256 ਕਰੋੜ ਦੀ ਤਜਵੀਜ਼ ਪੇਸ਼ 20 ਕਰੋੜ ਨਵੇਂ ਹਸਪਤਾਲ, ਟ੍ਰਾਮਾ ਸੈਂਟਰ, ਲੁਧਿਆਣਾ 'ਚ ਦੋਰਾਹੇ 'ਚ ਨਵੇਂ ਹਸਪਤਾਲ ਸਥਾਪਿਤ ਕੀਤੇ ਜਾ ਸਕਦੇ ਹਨ। ਪੰਜਾਬ ‘ਚ ਮੌਜੂਦਾ ਕੈਪਟਨ ਸਰਕਾਰ ਅੱਜ ਆਪਣਾ ਦੂਸਰਾ ਬਜਟ ਵਿਧਾਨਸਭਾ ਸੈਸ਼ਨ ‘ਚ ਪੇਸ਼ ਕਰਨ ਵਾਲੀ ਹੈ, ਜਿਸ ਨੂੰ ਲੈ ਕੇ ਪੂਰਾ ਪੰਜਾਬ ਇਸ ‘ਤੇ ਨਜ਼ਰ ਟਿਕਾਏ ਬੈਠਾ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ੨੦੧੮-੧੯ ਲਈ ਬਜਟ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦੇ ਕੇ ਸੈਸ਼ਨ ਵਿਚ ਪੇਸ਼ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ। ਹਾਂਲਾਕਿ, ਬਜਟ ਪੇਸ਼ ਹੋਣ ਤੋਂ ਪਹਿਲਾਂ ਇਸ ‘ਚ ਕੀ ਖਾਸ ਹੋਵੇਗਾ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਸੂਤਰਾਂ ਮੁਤਾਬਕ, ਸੂਬੇ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਨਵੇਂ ਟੈਕਸ ਲਿਆਂਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨੀ, ਬੇਰੁਜ਼ਗਾਰੀ ਅਤੇ ਨੌਜਵਾਨਾਂ ਲਈ ਇਸ ਬਜਟ ‘ਚ ਸ਼ਾਰਿਦ ਕੁਝ ਰਾਹਤ ਭਰਿਆ ਹੋ ਸਕਦਾ ਹੈ ਪਰ ਫਿਲਹਾਲ ਪਹਿਲਾ ਟੀਚਾ ਸੂਬੇ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਨਵੇਂ ਸਰੋਤ ਅਤੇ ਤਰੀਕਿਆਂ ਨੂੰ ਪੈਦਾ ਕਰਨਾ ਹੈ। —PTC News

Related Post