ਪੰਜਾਬ ਜ਼ਿਮਨੀ ਚੋਣਾਂ : ਭਾਰਤੀ ਚੋਣ ਕਮਿਸ਼ਨ ਨੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ ਦਾ ਕੀਤਾ ਐਲਾਨ

By  Shanker Badra October 19th 2019 08:17 PM -- Updated: October 19th 2019 08:20 PM

ਪੰਜਾਬ ਜ਼ਿਮਨੀ ਚੋਣਾਂ : ਭਾਰਤੀ ਚੋਣ ਕਮਿਸ਼ਨ ਨੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ ਦਾ ਕੀਤਾ ਐਲਾਨ:ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਪੰਜਬ ਰਾਜ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ 2019 ਦੀ ਛੁੱਟੀ ਦਾ ਐਲਾਨ ਕੀਤਾ ਹੈ। [caption id="attachment_351370" align="aligncenter" width="300"]Punjab by-elections : Indian Election Commission Announcement 22 October holiday to polling officers ਪੰਜਾਬ ਜ਼ਿਮਨੀ ਚੋਣਾਂ : ਭਾਰਤੀ ਚੋਣ ਕਮਿਸਨ ਨੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ ਦਾ ਕੀਤਾ ਐਲਾਨ[/caption] ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਚਾਰ ਵਿਧਾਨ ਸਭਾ ਹਲਕਿਆਂ ਦੇ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ ਛੁੱਟੀ ਹੋਵੇਗੀ। [caption id="attachment_351369" align="aligncenter" width="300"]Punjab by-elections : Indian Election Commission Announcement 22 October holiday to polling officers ਪੰਜਾਬ ਜ਼ਿਮਨੀ ਚੋਣਾਂ : ਭਾਰਤੀ ਚੋਣ ਕਮਿਸਨ ਨੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ ਦਾ ਕੀਤਾ ਐਲਾਨ[/caption] ਉਨ੍ਹਾਂ ਦੱਸਿਆ ਕਿ ਜੇਕਰ ਵੋਟਾਂ ਵਾਲੇ ਦਿਨ ਤੋਂ ਅਗਲੇ ਦਿਨ ਉਹ ਆਪਣੇ ਦਫ਼ਤਰ ਵਿੱਚ ਰਿਪੋਰਟ ਨਹੀਂ ਕਰਦੇ ਤਾਂ ਉਹਨਾਂ ਨੂੰ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਮੰਨਿਆ ਜਾਵੇਗਾ। -PTCNews

Related Post