ਹੁਣ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ਼ ਦੀ ਖ਼ੈਰ ਨਹੀਂ, ਪੰਜਾਬ ਕੈਬਨਿਟ ਨੇ ਲਿਆ ਵੱਡਾ ਫ਼ੈਸਲਾ

By  Shanker Badra May 8th 2020 06:58 PM

ਹੁਣ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ਼ ਦੀ ਖ਼ੈਰ ਨਹੀਂ, ਪੰਜਾਬ ਕੈਬਨਿਟ ਨੇ ਲਿਆ ਵੱਡਾ ਫ਼ੈਸਲਾ:ਚੰਡੀਗੜ੍ਹ : ਹੁਣ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ਼ ਨੂੰ ਵਿਆਪਕ ਬਦਲੀਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਪੰਜਾਬ ਕੈਬਨਿਟ ਨੇ ਅੱਜ ਸਕੂਲ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੇ ਨਾਨ-ਟੀਚਿੰਗ ਸਟਾਫ ਨੂੰ ਨਵੀਂ ਬਿਪਤਾ ਵਿੱਚ ਪਾ ਦਿੱਤਾ ਹੈ।

ਪੰਜਾਬ ਕੈਬਨਿਟ ਨੇ ਸ਼ੁੱਕਰਵਾਰ ਨੂੰ ਸਕੂਲ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ ਦੀ ਬਦਲੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਨੂੰ ਇਸੇ ਸੈਸ਼ਨ 2020-21 ਭਾਵ 1 ਅਪ੍ਰੈਲ 2020 ਤੋਂ ਲਾਗੂ ਕੀਤਾ ਜਾਵੇਗਾ। ਇਸ ਨਵੀਂ ਨੀਤੀ ਤਹਿਤ ਹੁਣ ਨਾਨ-ਟੀਚਿੰਗ ਕੇਡਰ ਦਾ ਕੋਈ ਵੀ ਮੁਲਾਜ਼ਮ ਇੱਕ ਸਕੂਲ ਜਾਂ ਦਫ਼ਤਰ ਵਿੱਚ 5 ਸਾਲ ਤੋਂ ਵੱਧ ਨਿਯੁਕਤ ਨਹੀਂ ਰਹਿ ਸਕੇਗਾ।

ਇਸ ਨਵੀਂ ਨੀਤੀ ਤਹਿਤ ਨਾਨ-ਟੀਚਿੰਗ ਸਟਾਫ਼ ਦੇ ਹਰੇਕ ਮੁਲਾਜ਼ਮ,ਜਿਸਦੀ ਇੱਕ ਸਟੇਸ਼ਨ 'ਤੇ 5 ਸਾਲ ਦੀ ਠਹਿਰ ਹੋਵੇਗੀ,ਉਸਦੀ ਬਦਲੀ ਲਾਜ਼ਮੀ ਕਰ ਦਿੱਤੀ ਹੈ। ਜਿਸ ਕਾਰਨ ਹੁਣ ਨਾਨ-ਟੀਚਿੰਗ ਸਟਾਫ਼ ਦਾ ਕੋਈ ਵੀ ਮੁਲਾਜ਼ਮ 5 ਸਾਲ ਤੋਂ ਵੱਧ ਇੱਕ ਸਕੂਲ ਜਾਂ ਦਫ਼ਤਰ ਵਿਚ ਤਾਇਨਾਤ ਨਹੀਂ ਰਹਿ ਸਕੇਗਾ।

ਜੇਕਰ ਕਿਸੇ ਵੀ ਮੁਲਾਜ਼ਮ ਦਾ ਇੱਕ ਸਕੂਲ ਜਾਂ ਦਫ਼ਤਰ ਵਿੱਚ 5 ਸਾਲ ਦਾ ਸਮਾਂ ਮੁਕੰਮਲ ਹੋ ਜਾਵੇਗਾ ਤਾਂ ਉਸਨੂੰ ਖੁਦ ਹੀ ਆਪਣੀ ਇੱਛਾ ਵਾਲੇ ਸਟੇਸ਼ਨ 'ਤੇ ਬਦਲੀ ਕਰਵਾਉਣ ਲਈ ਅਰਜ਼ੀ ਦੇਣ ਦਾ ਮੌਕਾ ਦਿੱਤਾ ਜਾਵੇਗਾ। ਜੇ ਖੁਦ ਮੁਲਾਜ਼ਮ ਅਰਜ਼ੀ ਨਹੀਂ ਦੇਵੇਗਾ ਤਾਂ ਵਿਭਾਗ ਆਪਣੇ ਪੱਧਰ 'ਤੇ ਉਸਦੀ ਬਦਲੀ ਕਰ ਦੇਵੇਗਾ।

-PTCNews

Related Post