ਮੁੱਖ ਸਕੱਤਰ ਕਰਨ ਅਵਤਾਰ ਨੂੰ ਮੰਤਰੀਆਂ ਨਾਲ ਤਕਰਾਰਬਾਜ਼ੀ ਪਈ ਮਹਿੰਗੀ, ਪੰਜਾਬ ਸਰਕਾਰ ਨੇ ਵਾਪਸ ਲਿਆ ਆਬਕਾਰੀ ਵਿਭਾਗ

By  Shanker Badra May 13th 2020 01:03 PM

ਮੁੱਖ ਸਕੱਤਰ ਕਰਨ ਅਵਤਾਰ ਨੂੰ ਮੰਤਰੀਆਂ ਨਾਲ ਤਕਰਾਰਬਾਜ਼ੀ ਪਈ ਮਹਿੰਗੀ, ਪੰਜਾਬ ਸਰਕਾਰ ਨੇ ਵਾਪਸ ਲਿਆ ਆਬਕਾਰੀ ਵਿਭਾਗ:ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਤੇ ਮੰਤਰੀਆਂ ਦੇ ਵਿਚਕਾਰ ਕਾਫ਼ੀ ਵਿਵਾਦ ਵੱਧ ਗਿਆ ਹੈ। ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਕਰਨ ਅਵਤਾਰ ਸਿੰਘ ਤੋਂ ਆਬਕਾਰੀ ਵਿਭਾਗ ਵਾਪਸ ਲੈ ਲਿਆ ਹੈ। ਉਨ੍ਹਾਂ ਦੀ ਥਾਂ 'ਤੇ IAS ਅਧਿਕਾਰੀ ਵੇਨੂੰ ਪ੍ਰਸਾਦ ਨੂੰ ਹੁਣ ਫਾਇਨਾਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ, ਵੇਨੂੰ ਪ੍ਰਦਾਸ ਪਹਿਲਾਂ ਹੀ ਪਾਣੀਆਂ ਦੇ ਵਸੀਲਿਆਂ ਅਤੇ ਮਾਇਨਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹਨ।

ਇਹ ਵਿਭਾਗ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜਿਆ ਹੈ। ਜਿਨ੍ਹਾਂ ਕੈਬਨਿਟ ਦੀ ਮੀਟਿੰਗ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰ ਦਿੱਤਾ ਕਿ ਜੇ ਕਰਨ ਅਵਤਾਰ ਸਿੰਘ ਮੀਟਿੰਗ ‘ਚ ਆਉਂਦੇ ਹਨ, ਤਾਂ ਉਹ ਮੀਟਿੰਗ ‘ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਹੋਰ ਮੰਤਰੀਆਂ ਨਾਲ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ‘ਤੇ ਛੱਡ ਦਿੱਤੀ।

ਓਧਰ ਕਰਨ ਅਵਤਾਰ ਤੋਂ ਐਕਸਾਈਜ਼ ਵਿਭਾਗ ਵਾਪਸ ਲਏ ਜਾਣ ਦੇ ਬਾਵਜੂਦ ਵਿਵਾਦ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ, ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਟਵੀਟ ਕਰਕੇ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਕੈਪਟਨ ਨੂੰ ਮੁੱਖ ਸਕੱਤਰ ਕਰਨ ਅਵਤਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਰਾਜਾ ਵੜਿੰਗ ਨੇ 6 ਹਜ਼ਾਰ ਕਰੋੜ ਦੇ ਐਕਸਾਈਜ਼ ਘਾਟੇ ਦੇ ਲਈ ਮੁੱਖ ਸਕੱਤਰ ਕਰਨ ਅਵਤਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਮੁੱਖ ਸਕੱਤਰ ਦੇ ਖ਼ਿਲਾਫ਼ ਜਾਂਚ ਦੀ ਵੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਹਾਲਾਂਕਿ ਵੇਣੂੰ ਪ੍ਰਸਾਦ ਤਤਕਾਲ ਇਸ ਚਾਰਜ ਨੂੰ ਨਹੀਂ ਸੰਭਾਲਣਗੇ ਕਿਉਂਕਿ ਉਹ 20 ਮਈ 2020 ਤੱਕ ਉਹ ਕੈਜੂਅਲ ਲੀਵ 'ਤੇ ਹਨ। ਅਜਿਹੇ 'ਚ 20 ਮਈ ਤੱਕ ਆਈ.ਏ.ਐੱਸ. ਅਧਿਕਾਰੀ ਅਨਿਰੁੱਧ ਤਿਵਾੜੀ ਫਾਈਨਾਂਸ਼ੀਅਲ ਕਮਿਸ਼ਨਰ ਦਾ ਚਾਰਜ ਸੰਭਾਲਣਗੇ। ਇਸ ਕੜੀ 'ਚ ਜਦੋਂ ਤੱਕ ਵੇਣੂੰ ਪ੍ਰਸਾਦ ਛੁੱਟੀ 'ਤੇ ਹੈ, ਪ੍ਰਿੰਸੀਪਲ ਸੈਕਟਰੀ ਪਾਵਰ ਦਾ ਜ਼ਿੰਮਾ ਵੀ ਅਨਿਰੁੱਧ ਤਿਵਾੜੀ ਕੋਲ ਰਹੇਗਾ।

-PTCNews

Related Post