ਕੁਮਾਰੀ ਮਾਇਆਵਤੀ ਨੇ ਕੈਪਟਨ ਉਪਰ ਕਿਸਾਨ ਅੰਦੋਲਨ ‘ਤੇ ਸਵਾਰਥੀ ਰਾਜਨੀਤੀ ਕਰਨ ਦੇ ਲਾਏ ਦੋਸ਼

By  Shanker Badra July 17th 2021 02:58 PM

ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਨੇਤਾ ਕੁਮਾਰੀ ਮਾਇਆਵਤੀ ਨੇ ਲਗਾਤਾਰ ਪੰਜਾਬ ਦੀ ਰਾਜਨੀਤੀ ਦੇ ਹਰ ਛੋਟੇ ਘਟਨਾਕ੍ਰਮ ਉਪਰ ਨਜ਼ਰ ਬਣਾਕੇ ਰੱਖੀ ਹੋਈ ਹੈ, ਜਿਸ ਸਬੰਧੀ ਤਾਜ਼ਾ ਟਵੀਟ ਰਾਹੀਂ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਦੀ ਸਵਾਰਥੀ ਨੀਤੀ 'ਤੇ ਜ਼ੋਰਦਾਰ ਹੱਲਾ ਬੋਲਿਆ ਹੈ।

ਕੁਮਾਰੀ ਮਾਇਆਵਤੀ ਨੇ ਕੈਪਟਨ ਉਪਰ ਕਿਸਾਨ ਅੰਦੋਲਨ ‘ਤੇ ਸਵਾਰਥੀ ਰਾਜਨੀਤੀ ਕਰਨ ਦੇ ਲਾਏ ਦੋਸ਼

ਪੜ੍ਹੋ ਹੋਰ ਖ਼ਬਰਾਂ : ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਕੁਮਾਰੀ ਮਾਇਆਵਤੀ ਨੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਅੰਦੋਲਨ ਸਬੰਧੀ ਕਈ ਸੰਕਾਵਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤੇ ਉਸਦੀ ਆੜ ਵਿਚ ਚੋਣ ਰਾਜਨੀਤੀ ਕਰਨਾ ਅਨੁਚਿਤ ਹੈ।

ਕੁਮਾਰੀ ਮਾਇਆਵਤੀ ਨੇ ਕੈਪਟਨ ਉਪਰ ਕਿਸਾਨ ਅੰਦੋਲਨ ‘ਤੇ ਸਵਾਰਥੀ ਰਾਜਨੀਤੀ ਕਰਨ ਦੇ ਲਾਏ ਦੋਸ਼

ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ

ਬਾਰਡਰ ਵਾਲੇ ਸੂਬੇ ਪੰਜਾਬ ਦੀ ਸਰਕਾਰ ਨੂੰ ਜਿਹਨਾਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਉਹਨਾਂ ਪ੍ਰਤੀ ਗੰਭੀਰ ਹੋਕੇ ਕੇਂਦਰ ਤੋਂ ਸਹਿਯੋਗ ਲੈਣਾ ਗਲਤ ਨਹੀਂ ਹੈ, ਲੇਕਿਨ ਇਸਦੀ ਆੜ ਵਿੱਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਅਤੇ ਚੋਣਾਂਵੀ ਸਵਾਰਥ ਦੀ ਰਾਜਨੀਤੀ ਨੂੰ ਜਨਤਾ ਖੂਬ ਸਮਝਦੀ ਹੈ। ਕਾਂਗਰਸ ਨੂੰ ਅਜਿਹਾ ਕਰਕੇ ਕੋਈ ਵੀ ਲਾਭ ਮਿਲਣ ਵਾਲਾ ਨਹੀਂ ਹੈ।

-PTCNews

Related Post