ਪੰਜਾਬ ਮੁੱਖ ਮੰਤਰੀ ਨੇ ਦੁਕਾਨਦਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਇੰਨੇ ਵਜੇ ਤੱਕ ਖੁੱਲ੍ਹ ਸਕਣਗੀਆਂ ਦੁਕਾਨਾਂ

By  Baljit Singh June 7th 2021 05:02 PM -- Updated: June 7th 2021 08:38 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਵਿਚ ਕੋਵਿਡ ਪਾਬੰਦੀਆਂ ਨੂੰ 15 ਜੂਨ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਗਈ ਹੈ, ਜਿਸ ਵਿਚ ਦੁਕਾਨਾਂ ਹੁਣ ਸ਼ਾਮ 6 ਵਜੇ ਤੱਕ ਖੱਲ੍ਹਣਗੀਆਂ ਅਤੇ ਨਿੱਜੀ ਦਫਤਰਾਂ ਨੂੰ 50 ਫੀਸਦੀ ਸਟਾਫ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।

ਪੜੋ ਹੋਰ ਖਬਰਾਂ: Delta ਵੈਰੀਏਂਟ 40 ਫੀਸਦੀ ਜ਼ਿਆਦਾ ਖਤਰਨਾਕ, ਬ੍ਰਿਟੇਨ ਨੇ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਵੀ ਕੀਤਾ ਅਲਰਟ

ਇਸ ਤੋਂ ਇਲਾਵਾ ਵਿਆਹ ਤੇ ਸੋਗ ਸਮਾਗਮਾਂ ਵਿਚ 20 ਲੋਕਾਂ ਦੇ ਹੀ ਇਕੱਠੇ ਹੋਣ ਦੀ ਆਗਿਆ ਹੋਵੇਗੀ। ਭਰਤੀ ਪ੍ਰਕਿਰਿਆ ਤੇ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਸਿਖਲਾਈ ਲਈ ਵੀ ਆਗਿਆ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਿਮ ਮਾਲਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਜਿਮ, ਰੈਸਟੋਰੈਂਟ ਇਕ ਹਫਤੇ ਬਾਅਦ 50 ਫੀਸਦੀ ਸਮਰੱਥਾ ਨਾਲ ਖੁੱਲ ਸਕਣਗੇ।

ਪੜੋ ਹੋਰ ਖਬਰਾਂ: ਰੇਪ ਕੇਸ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਮਿਲਣ ਪਹੁੰਚੀ ਹਨੀਪ੍ਰੀਤ

ਇਸ ਦੇ ਨਾਲ ਹੀ ਮੁੱਖ ਮੰਤਰੀ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਹਫਤੇ ਦੇ ਸਾਰੇ ਦਿਨ ਰਾਤ ਦਾ ਕਰਫਿਊ 7 ਸਵੇਰੇ 6 ਵਜੇ ਤੋਂ ਲਾਗੂ ਰਹੇਗਾ ਤੇ ਐਤਵਾਰ ਨੂੰ ਪੂਰਾ ਦਿਨ ਕਰਫਿਊ ਜਾਰੀ ਰਹੇਗਾ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ

-PTC News

Related Post