ਮੁੱਖ ਮੰਤਰੀ ਲਈ ਸੁਨੀਲ ਜਾਖੜ ਦੇ ਨਾਮ 'ਤੇ ਬਣੀ ਸਹਿਮਤੀ ਪਰ ਮੰਤਰੀ ਸੁਖਜਿੰਦਰ ਰੰਧਾਵਾ ਨੇ ਛੇੜੀ ਬਗ਼ਾਵਤ : ਸੂਤਰ

By  Shanker Badra September 19th 2021 09:39 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਨੀਵਾਰ ਨੂੰ ਅਸਤੀਫ਼ਾ ਦਿੱਤੇ ਜਾਣ ਮਗਰੋਂ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਹੈ। ਅੱਜ ਮੁੜ ਕਾਂਗਰਸ ਵਿਧਾਇਕ ਦਲ (CLP) ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ। ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਸਵੇਰੇ 11 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਹੋਵੇਗੀ।

ਮੁੱਖ ਮੰਤਰੀ ਲਈ ਸੁਨੀਲ ਜਾਖੜ ਦੇ ਨਾਮ 'ਤੇ ਬਣੀ ਸਹਿਮਤੀ ਪਰ ਮੰਤਰੀ ਸੁਖਜਿੰਦਰ ਰੰਧਾਵਾ ਨੇ ਛੇੜੀ ਬਗ਼ਾਵਤ : ਸੂਤਰ

ਪੜ੍ਹੋ ਹੋਰ ਖ਼ਬਰਾਂ : ਕੈਪਟਨ ਅਮਰਿੰਦਰ ਸਿੰਘ ਨੇ CM ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਇਸ ਮੀਟਿੰਗ ਵਿਚ ਸਾਰੇ ਵਿਧਾਇਕਾਂ ਨੂੰ ਸੱਦਿਆ ਗਿਆ ਹੈ। ਇਸ ਮੀਟਿੰਗ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ,ਕੇਂਦਰੀ ਅਬਜ਼ਰਵਰ ਦੇ ਤੌਰ 'ਤੇ ਅਜੇ ਮਾਕਨ ਅਤੇ ਹਰੀਸ਼ ਚੌਧਰੀ ਮੌਜੂਦ ਰਹਿਣਗੇ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਨਾਂ 'ਤੇ ਅੰਤਿਮ ਮੋਹਰ ਲਾਵੇਗੀ ਪਰ ਇਸ ਤੋਂ ਪਹਿਲਾਂ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ।

ਮੁੱਖ ਮੰਤਰੀ ਲਈ ਸੁਨੀਲ ਜਾਖੜ ਦੇ ਨਾਮ 'ਤੇ ਬਣੀ ਸਹਿਮਤੀ ਪਰ ਮੰਤਰੀ ਸੁਖਜਿੰਦਰ ਰੰਧਾਵਾ ਨੇ ਛੇੜੀ ਬਗ਼ਾਵਤ : ਸੂਤਰ

ਸੂਤਰਾਂ ਮੁਤਾਬਕ ਸੁਨੀਲ ਜਾਖੜ ਦੇ ਨਾਮ 'ਤੇ ਸਹਿਮਤੀ ਬਣ ਗਈ ਹੈ ਪਰ ਮੰਤਰੀ ਸੁਖਜਿੰਦਰ ਰੰਧਾਵਾ ਨੇ ਬਗ਼ਾਵਤ ਛੇੜ ਦਿੱਤੀ ਹੈ। ਹੁਣ ਤਿੰਨ ਚਿਹਰਿਆਂ 'ਤੇ ਮੰਥਨ ਹੋ ਰਿਹਾ ਹੈ , ਜਿਸ ਕਰਕੇ ਅੰਬਿਕਾ ਸੋਨੀ ਨੂੰ ਚੰਡੀਗੜ੍ਹ ਰਹਿਣ ਲਈ ਬੋਲਿਆ ਗਿਆ ਹੈ। ਮੁੱਖ ਮੰਤਰੀ ਦੀ ਦੌੜ ਵਿੱਚ ਅੰਬਿਕਾ ਸੋਨੀ, ਸੁਖਜਿੰਦਰ ਰੰਧਾਵਾ ਅਤੇ ਨਵਜੋਤ ਸਿੱਧੂ ਦਾ ਨਾਮ ਸਭ ਤੋ ਅੱਗੇ ਹੈ। ਸੁਨੀਲ ਜਾਖੜ ਦੇ ਨਾਮ 'ਤੇ ਫਾਈਨਲ ਮੰਥਨ ਤੋਂ ਬਾਅਦ ਫੈਸਲਾ ਫਿਰ ਬਦਲਿਆ ਗਿਆ ਹੈ।

ਪੰਜਾਬ ਕਾਂਗਰਸ ਵਿਧਾਇਕ ਦਲ ਦੀ ਅੱਜ 11 ਵਜੇ ਹੋਵੇਗੀ ਮੀਟਿੰਗ , ਨਵੇਂ ਮੁੱਖ ਮੰਤਰੀ ਦੇ ਨਾਂ ਦਾ ਹੋ ਸਕਦੈ ਐਲਾਨ

ਕਈ ਵਿਧਾਇਕਾਂ ਨੇ ਕਿਹਾ ਕਿ ਹਿੰਦੂ ਚਿਹਰਾ ਲਿਆਉਣ ਨਾਲ 2022 ਵਿੱਚ ਵੱਡਾ ਨੁਕਸਾਨ ਹੋਵੇਗਾ। ਸਿੱਖ ਭਾਈਚਾਰੇ ਦੀ ਨਾਰਾਜਗੀ ਕਿਉ ਮੁੱਲ ਲਈ ਜਾ ਰਹੀ ਹੈ ,ਇਹ ਗੱਲ ਹਾਈਕਮਾਨ ਕੋਲ ਪਹੁੰਚਾਈ ਗਈ ਹੈ। ਪਹਿਲਾਂ ਹੀ ਸਿੱਖ ਭਾਈਚਾਰਾ ਕਾਂਗਰਸ ਤੋਂ ਨਿਰਾਜ਼ ਹੈ ,ਅਜਿਹੇ ਵਿੱਚ ਹੋਰ ਰਿਸਕ ਨਹੀਂ ਲਿਆ ਜਾ ਸਕਦਾ। ਆਪ ਅਤੇ ਅਕਾਲੀ ਦਲ ਸਿੱਖ ਚਿਹਰੇ ਵਜੋਂ ਅੱਗੇ ਵਧ ਰਹੀ ਹੈ , ਜਦਕਿ ਭਾਜਪਾ ਹਿੰਦੂ ਪੱਤਾ ਖੇਡਣ ਦੀ ਬਜਾਏ ਦਲਿਤ 'ਤੇ ਭਰੋਸਾ ਕਰ ਰਹੀ ਹੈ।

ਮੁੱਖ ਮੰਤਰੀ ਲਈ ਸੁਨੀਲ ਜਾਖੜ ਦੇ ਨਾਮ 'ਤੇ ਬਣੀ ਸਹਿਮਤੀ ਪਰ ਮੰਤਰੀ ਸੁਖਜਿੰਦਰ ਰੰਧਾਵਾ ਨੇ ਛੇੜੀ ਬਗ਼ਾਵਤ : ਸੂਤਰ

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਨਾਂਅ ਦਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ 'ਤੇ ਪਾਕਿਸਤਾਨ ਨਾਲ ਸਬੰਧ ਰੱਖਣ ਦਾ ਇਲਜ਼ਾਮ ਲਾਇਆ ਤੇ ਕਿਹਾ ਕਿ ਉਸ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦਾ ਬੇੜਾ ਗਰਕ ਹੋ ਜਾਵੇਗਾ। ਕੈਪਟਨ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੇ ਹੱਕ ਵਿਚ ਨਹੀਂ ਹਨ। ਜਿਹੜਾ ਵਿਅਕਤੀ ਇਕ ਵਿਭਾਗ ਨਹੀਂ ਚਲਾ ਸਕਦਾ , ਉਹ ਸੂਬਾ ਕਿਵੇਂ ਚਲਾਏਗਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਦੱਸ ਦਿੱਤਾ ਸੀ ਕਿ ਉਹ ਨਵਜੋਤ ਸਿੱਧੂ ਨਾਲ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਅਤੇ ਆਰਮੀ ਚੀਫ਼ ਸਿੱਧੂ ਦੇ ਦੋਸਤ ਹਨ।

-PTCNews

Related Post