ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਦਿੱਲੀ , ਜਾਣੋਂ ਮਾਮਲਾ  

By  Shanker Badra June 4th 2021 01:43 PM

ਨਵੀਂ ਦਿੱਲੀ : ਪੰਜਾਬ ਕਾਂਗਰਸ ਵਿਚ ਚੱਲ ਰਹੇ ਸਿਆਸੀ ਡਰਾਮੇ ਦਾ ਅੱਜ ਵੱਡਾ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੇ ਪਾਰਟੀ 'ਚ ਚੱਲ ਅੰਦਰੂਨੀ ਕਲੇਸ਼ ਨੂੰ ਮਕਾਉਣ ਲਈ ਦਿੱਲੀ ਪਹੁੰਚ ਗਏ , ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅੱਜ ਹਾਈ ਕਮਾਂਡ ਵੱਲੋਂ ਬਣਾਈ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਹੋਣੀ ਹੈ। [caption id="attachment_503249" align="aligncenter" width="259"]Punjab Congress Dispute : CM Captain Amrinder Singh to meet party panel in Delhi today ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਦਿੱਲੀ , ਜਾਣੋਂ ਮਾਮਲਾ[/caption] ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਰੀਬ ਦੋ ਦਰਜਨ ਵਿਧਾਇਕ ਪੈਨਲ ਨੂੰ ਮਿਲ ਚੁੱਕੇ ਹਨ। ਨਾਰਾਜ ਵਿਧਾਇਕਾਂ ਨੇ ਆਪਣੀ ਸਰਕਾਰ ’ਤੇ ਲੋਕਾਂ ਨਾਲ ਵਾਅਦਾ ਖਿਲਾਫ਼ੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। [caption id="attachment_503251" align="aligncenter" width="300"]Punjab Congress Dispute : CM Captain Amrinder Singh to meet party panel in Delhi today ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਦਿੱਲੀ , ਜਾਣੋਂ ਮਾਮਲਾ[/caption] ਉਮੀਦ ਜਤਾਈ ਜਾ ਰਹੀ ਹੈ ਕਿ ਸ਼ੁੱਕਰਵਾਰ ਸ਼ਾਮ ਦੇਰ ਨਾਲ ਇਸ ਸਾਰੇ ਮਾਮਲੇ ਦਾ ਹੱਲ ਹੋ ਸਕਦਾ ਹੈ। ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਵਿੱਚ 2022 ਦੀਆਂ ਚੋਣਾਂ 'ਤੇ ਫੋਕਸ ਰੱਖਣਗੇ। ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਨਾਰਾਜ ਵਿਧਾਇਕਾਂ ਵਿੱਚ ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਇਆ ਜਾ ਸਕਦਾ ਹੈ। [caption id="attachment_503247" align="aligncenter" width="281"]Punjab Congress Dispute : CM Captain Amrinder Singh to meet party panel in Delhi today ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਦਿੱਲੀ , ਜਾਣੋਂ ਮਾਮਲਾ[/caption] ਦਰਅਸਲ 'ਚ ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈ ਕਮਾਂਡ ਨੇ ਕਾਂਗਰਸ ਪਾਰਟੀ ਵਿਚ ਇਸ ਫੁੱਟ ਬਾਰੇ ਤਿੰਨ ਨੇਤਾਵਾਂ ਦਾ ਇਕ ਪੈਨਲ ਬਣਾਇਆ ਹੈ, ਜੋ ਸੋਮਵਾਰ ਤੋਂ ਬਾਗੀ ਨੇਤਾਵਾਂ ਨਾਲ ਗੱਲਬਾਤ ਕਰ ਰਿਹਾ ਹੈ। ਕੈਪਟਨ ਦੇ ਦਿੱਲੀ ਆਉਣ ਤੋਂ ਪਹਿਲਾਂ ਕੱਲ੍ਹ ਆਪ ਦੇ ਤਿੰਨ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋਏ ਸਨ। -PTCNews

Related Post