ਪੰਜਾਬ 'ਚ ਇਕ ਵਾਰ ਫਿਰ ਵਧੇ ਕੋਰੋਨਾ ਮਾਮਲੇ, 5 ਮਰੀਜ਼ਾਂ ਦੀ ਗਈ ਜਾਨ

By  Baljit Singh July 6th 2021 10:07 PM -- Updated: July 6th 2021 10:10 PM

ਚੰਡੀਗੜ੍ਹ: ਪੰਜਾਬ ਵਿਚ ਬੀਤੇ ਦਿਨ ਦੇ ਮੁਕਾਬਲੇ ਕੋਰੋਨਾ ਦੇ ਨਵੇਂ ਮਾਮਲੇ ਵਧੇਰੇ ਦਰਜ ਕੀਤੇ ਗਏ ਹਨ। ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ ਕੋਰੋਨਾ ਦੇ 190 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 5 ਮਰੀਜ਼ਾਂ ਦੀ ਜਾਨ ਗਈ ਹੈ।

ਪੜੋ ਹੋਰ ਖਬਰਾਂ: ਰੂਸ ’ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਹੋਈ 28 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਇਸੇ ਸਮੇਂ ਦੌਰਾਨ 280 ਮਰੀਜ਼ ਕੋਰੋਨਾ ਮਹਾਮਾਰੀ ਨੂੰ ਮਾਤ ਦੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਘੱਟ ਕੇ 2015 ਹੋ ਗਈ ਹੈ। ਸੂਬੇ ਵਿਚ ਕੋਰੋਨਾ ਵਾਇਰਸ ਦੀ ਪਾਜ਼ੇਟਿਵ ਦਰ 0.48 ਦਰਜ ਕੀਤੀ ਗਈ ਹੈ। ਬੀਤੇ ਦਿਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ 39,327 ਟੈਸਟ ਕੀਤੇ ਗਏ ਸਨ।

ਪੜੋ ਹੋਰ ਖਬਰਾਂ: ਅਕਾਲੀ ਦਲ ਵੱਲੋਂ ਰੋਸ ਵਿਖਾਵਾ ਕਰ ਰਹੇ ਅਧਿਆਪਕਾਂ ’ਤੇ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ

ਜ਼ਿਕਰਯੋਗ ਹੈ ਕਿ ਬੀਤੇ ਦਿਨ ਕੋਰੋਨਾ ਵਾਇਰਸ ਦੇ 137 ਨਵੇਂ ਮਰੀਜ਼ ਸਾਹਮਣੇ ਆਏ ਸਨ ਤੇ 10 ਮਰੀਜ਼ਾਂ ਦੀ ਮੌਤ ਹੋ ਗਈ ਸੀ।

ਪੜੋ ਹੋਰ ਖਬਰਾਂ: ਕੋਵਿਨ ਤੋਂ ਇਲਾਵਾ ਇਨ੍ਹਾਂ ਐਪਸ ਤੋਂ ਕੋਰੋਨਾ ਵੈਕਸੀਨ ਸਲਾਟ ਕਰਾ ਸਕਦੇ ਹੋ ਬੁੱਕ

-PTC News

Related Post