ਅਕਾਲੀ ਦਲ ਵੱਲੋਂ ਰੋਸ ਵਿਖਾਵਾ ਕਰ ਰਹੇ ਅਧਿਆਪਕਾਂ ’ਤੇ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ

By Baljit Singh - July 06, 2021 6:07 pm

ਚੰਡੀਗੜ੍ਹ, 6 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁਹਾਲੀ ਵਿਚ ਰੋਸ ਵਿਖਾਵਾ ਕਰ ਰਹੇ ਅਧਿਆਪਕਾਂ ’ਤੇ ਲਾਠੀਚਾਰਜ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਛੇਤੀ ਤੋਂ ਛੇਤੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਤੇ ਉਹਨਾਂ ਦਾ ਨਿਪਟਾਰਾ ਵੀ ਕਰਨ।

ਪੜੋ ਹੋਰ ਖਬਰਾਂ: ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ, ਸਫਾਈ ਕਰਮਚਾਰੀਆਂ, ਸਰਕਾਰੀ ਮੁਲਾਜ਼ਮਾਂ ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਨਾ ਸਿਰਫ ਅਣਡਿੱਠ ਕੀਤਾਜਾ ਰਿਹਾ ਹੈ ਬਲਕਿ ਉਹਨਾਂ ’ਤੇ ਰੋਜ਼ਾਨਾ ਹੀ ਲਾਠੀਚਾਰਜ ਕੀਤਾ ਜਾ ਰਿਹਾ ਹੈ ਤੇ ਬੇਦਰਦ ਸਰਕਾਰ ਉਹਨਾਂ ਨਾਲ ਗੱਲ ਕਰਨ ਵਾਸਤੇ ਵੀ ਰਾਜ਼ੀ ਨਹੀਂਹੈ। ਇਹ ਲੋਕਤੰਤਰ ਲਈ ਚੰਗਾ ਨਹੀਂ ਹੈ।

ਪੜੋ ਹੋਰ ਖਬਰਾਂ: ਮਾਸਕ ਨਾ ਪਾਉਣ ‘ਤੇ ਲੋਕਾਂ ਨੂੰ ਡਾਂਟਦਿਆਂ ਛੋਟੋ ਜਿਹੇ ਮੁੰਡੇ ਦੀ ਵੀਡੀਓ ਵਾਇਰਲ

ਡਾ. ਚੀਮਾ ਨੇ ਹੋਰ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੇ ਵੱਡੇ ਵਾਅਦੇ ਕਰ ਦਿੱਤੇ ਸਨ ਤੇ ਹੁਣ ਉਹ ਇਹਨਾਂ ਦੀਆਂ ਵਾਜਬ ਸ਼ਿਕਾਇਤਾਂ ਵੀ ਸੁਣਨ ਲਈ ਤਿਆਰ ਨਹੀਂ ਹੈ।

ਪੜੋ ਹੋਰ ਖਬਰਾਂ: ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਸਬੰਧੀ ਨਵੀਂਆਂ ਹਿਦਾਇਤਾਂ ਜਾਰੀ, ਦਿੱਤੀਆਂ ਇਹ ਛੋਟਾਂ

ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਦਫਤਰ ਵਿਚ ਥੋੜ੍ਹਾ ਸਮਾਂ ਦੇਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਨਾ ਕਿ ਆਪਣੇ ਆਪ ਨੂੰ ਫਾਰਮ ਹਾਊਸ ’ਤੇ ਬੰਦ ਕਰ ਕੇ ਬੈਠੇ ਰਹਿਣ ਜਾਂ ਫਿਰ ਆਪਣੀ ਕੁਰਸੀ ਬਚਾਉਣ ਲਈ ਵਾਰ ਵਾਰ ਦਿੱਲੀ ਗੇੜੇ ਲਾਉਣ। ਉਹਨਾਂ ਕਿਹਾ ਕਿ ਤੁਸੀਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਸਰਕਾਰੀ ਮੁਲਾਜ਼ਮ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਔਖੇ ਹਨ ਪਰ ਤੁਸੀਂ ਕੋਈ ਵੀ ਦਰੁੱਸਤੀ ਭਰਿਆ ਕਦਮ ਚੁੱਕਣ ਲਈ ਤਿਆਰ ਨਹੀਂ ਹੋ। ਉਹਨਾਂ ਕਿਹਾ ਕਿ ਸੂਬੇ ਵਿਚ ਹਾਲਾਤ ਕਦੇਵੀ ਇਸ ਤਰੀਕੇ ਦੇ ਨਹੀਂ ਰਹੇ ਤੇ ਇਹੀ ਕਾਰਨ ਹੈ ਕਿ ਹੁਣ ਸਰਕਾਰੀ ਮੁਲਾਜ਼ਮਾਂ ਨੇ ਤੁਹਾਡੀ ਸਰਕਾਰ ਵਿਚ ਵਿਸ਼ਵਾਸ ਪੂਰੀ ਤਰ੍ਹਾਂ ਗੁਆ ਲਿਆ ਹੈ।

-PTC News

adv-img
adv-img