ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ 'ਚ ਕਰਫਿਊ ਨੂੰ ਲੈ ਕੇ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ, ਪੜ੍ਹੋ ਪੂਰੀ ਖ਼ਬਰ

By  Shanker Badra September 9th 2020 06:46 PM -- Updated: September 9th 2020 07:09 PM

ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ 'ਚ ਕਰਫਿਊ ਨੂੰ ਲੈ ਕੇ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ, ਪੜ੍ਹੋ ਪੂਰੀ ਖ਼ਬਰ: ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਅਨਲਾਕ-4 ਤਹਿਤਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸਤੰਬਰ ਨੂੰ ਕੀਤੀ ਇੱਕ ਮੀਟਿੰਗ ਵਿਚ ਕੋਰੋਨਾ ਹਾਲਾਤਾਂ ਦੀ ਸਮੀਖਿਆ ਕੀਤੀ, ਜਿਸ ਤੋਂ ਬਾਅਦ ਕੁੱਝ ਰਾਹਤਾਂ ਦੇ ਨਾਲ ਸਖ਼ਤੀ ਕੀਤੀ ਗਈ ਹੈ।

ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ 'ਚਕਰਫਿਊ ਨੂੰ ਲੈ ਕੇ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ, ਪੜ੍ਹੋ ਪੂਰੀ ਖ਼ਬਰ

ਇਨ੍ਹਾਂ ਹੁਕਮਾਂ ਮੁਤਾਬਕ ਹੁਣ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਮੁਕੰਮਲ ਕਰਫਿਊ ਰਹੇਗਾ। ਇਸ ਦੌਰਾਨ ਪੰਜਾਬ ਸਰਕਾਰ ਨੇ ਇਨ੍ਹਾਂ ਹੁਕਮਾਂ ਵਿਚ ਸਾਫ਼ ਆਖਿਆ ਗਿਆ ਹੈ ਕਿ ਰਾਤ ਦੇ ਕਰਫਿਊ ਦੌਰਾਨ ਕਿਸੇ ਤਰ੍ਹਾਂ ਦੀ ਗੈਰ-ਜ਼ਰੂਰੀ ਆਵਾਜਾਈ ਨਹੀਂ ਹੋ ਸਕੇਗੀ।

ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ 'ਚਕਰਫਿਊ ਨੂੰ ਲੈ ਕੇ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ, ਪੜ੍ਹੋ ਪੂਰੀ ਖ਼ਬਰ

ਜਿਸ ਤਹਿਤ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਦੇ167 ਸ਼ਹਿਰਾਂ ਵਿਚ ਐਤਵਾਰ ਨੂੰ ਮੁਕੰਮਲ ਕਰਫਿਊ ਲਾਗੂ ਰਹੇਗਾ। ਇਹ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ। ਸੋਧੇ ਗਏ ਫੈਸਲੇ ਅਨੁਸਾਰ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਹੁਣ ਰਾਤ 9:30 ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਕਰਫਿਊ ਰਹੇਗਾ।

ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ 'ਚਕਰਫਿਊ ਨੂੰ ਲੈ ਕੇ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ, ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ 'ਚ ਸ਼ਨੀਵਾਰ ਦਾ ਲਾਕਡਾਊਨ ਖ਼ਤਮ ਕੀਤਾ ਗਿਆ ਸੀ ਅਤੇ ਰਾਤ ਦੇ ਕਰਫਿਊ ਸਮਾਂ ਬਦਲਿਆ ਗਿਆ ਸੀ। ਜਿਸ ਵਿੱਚਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲਣਾ ਤੇ ਦੁਕਾਨਾਂ ਖੋਲ੍ਹਣ ਦਾ ਸਮਾਂ 9 ਵਜੇ ਤੱਕ ਕੀਤਾ ਗਿਆ ਸੀ।

-PTCNews

Related Post