ਪੜ੍ਹੋ 15 ਅਗਸਤ ਨੂੰ ਕਿਹੜਾ ਮੰਤਰੀ ਕਿਹੜੇ ਜ਼ਿਲ੍ਹੇ 'ਚ ਲਹਿਰਾਏਗਾ ਕੌਮੀ ਝੰਡਾ , ਜਾਰੀ ਹੋਇਆ ਸ਼ਡਿਊਲ

By  Shanker Badra August 14th 2019 04:45 PM

ਪੜ੍ਹੋ 15 ਅਗਸਤ ਨੂੰ ਕਿਹੜਾ ਮੰਤਰੀ ਕਿਹੜੇ ਜ਼ਿਲ੍ਹੇ 'ਚ ਲਹਿਰਾਏਗਾ ਕੌਮੀ ਝੰਡਾ , ਜਾਰੀ ਹੋਇਆ ਸ਼ਡਿਊਲ:ਚੰਡੀਗੜ੍ਹ : ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ। ਜਿਸ 'ਚ ਸੂਬੇ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਵੱਲੋਂ ਹਰ ਜ਼ਿਲ੍ਹੇ 'ਚ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਵਿੱਚ ਰੰਗਿਆ ਹੁੰਦਾ ਹੈ ਅਤੇ ਹਰ ਸ਼ਹਿਰ ਵਿੱਚ ਆਜ਼ਾਦੀ ਨਾਲ ਸਬੰਧਿਤ ਪ੍ਰੋਗਰਾਮ ਕਰਵਾਏ ਜਾਂਦੇ ਹਨ। [caption id="attachment_329101" align="aligncenter" width="300"] Punjab district August 15 National Flag Schedule released ਪੜ੍ਹੋ 15 ਅਗਸਤ ਨੂੰ ਕਿਹੜਾ ਮੰਤਰੀ ਕਿਹੜੇ ਜ਼ਿਲ੍ਹੇ 'ਚ ਲਹਿਰਾਏਗਾ ਕੌਮੀ ਝੰਡਾ , ਜਾਰੀ ਹੋਇਆ ਸ਼ਡਿਊਲ[/caption] ਇਸ ਦੌਰਾਨ ਆਜ਼ਾਦੀ ਦਿਵਸ ਮੌਕੇ ਸੂਬੇ ਭਰ 'ਚ ਹੋਣ ਵਾਲੇ ਪ੍ਰੋਗਰਾਮਾਂ ਦੀ ਪੰਜਾਬ ਸਰਕਾਰ ਵਲੋਂ ਲਿਸਟ ਜਾਰੀ ਕੀਤੀ ਗਈ ਹੈ। ਜਿਸ 'ਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀਆਂ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਹੈ। [caption id="attachment_329099" align="aligncenter" width="300"]Punjab district August 15 National Flag Schedule released ਪੜ੍ਹੋ 15 ਅਗਸਤ ਨੂੰ ਕਿਹੜਾ ਮੰਤਰੀ ਕਿਹੜੇ ਜ਼ਿਲ੍ਹੇ 'ਚ ਲਹਿਰਾਏਗਾ ਕੌਮੀ ਝੰਡਾ , ਜਾਰੀ ਹੋਇਆ ਸ਼ਡਿਊਲ[/caption] ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲੰਧਰ 'ਚ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨਗੇ।ਇਸ ਦੇ ਲਈ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਸਮਾਗਮ ਲਈ ਸਿਵਲ ਅਤੇ ਪੁਲਿਸ ਦੇ 2000 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਪੜ੍ਹੋ 15 ਅਗਸਤ ਨੂੰ ਕਿਹੜਾ ਮੰਤਰੀ ਕਿਹੜੇ ਸ਼ਹਿਰ 'ਚ ਲਹਿਰਾਏਗਾ ਕੌਮੀ ਝੰਡਾ ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੋਗਾ : ਮਨਪ੍ਰੀਤ ਸਿੰਘ ਬਾਦਲ ਫਤਿਹਗੜ੍ਹ ਸਾਹਿਬ : ਸਾਧੂ ਸਿੰਘ ਧਰਮਸੋਤ ਮਾਨਸਾ : ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਠਾਨਕੋਟ : ਸੁਖਬਿੰਦਰ ਸਿੰਘ ਸਰਕਾਰੀਆਂ ਮੋਹਾਲੀ : ਕੈਬਨਿਟ ਮੰਤਰੀ ਰਾਣਾ ਕੇ.ਪੀ. ਸਿੰਘ ਸੰਗਰੂਰ : ਬ੍ਰਹਮ ਮਹਿੰਦਰਾ ਬਠਿੰਡਾ : ਓ.ਪੀ.ਸੋਨੀ ਪਟਿਆਲਾ : ਰਾਣਾ ਗੁਰਮੀਤ ਸਿੰਘ ਸੋਢੀ ਕਪੂਰਥਲਾ : ਚਰਨਜੀਤ ਸਿੰਘ ਚੰਨੀ ਗੁਰਦਾਸਪੁਰ : ਅਰੁਣਾ ਚੋਧਰੀ ਰੋਪੜ : ਰਜੀਆ ਸੁਲਤਾਨਾ ਰੋਪੜ ਅੰਮ੍ਰਿਤਸਰ : ਸੁਖਜਿੰਦਰ ਸਿੰਘ ਰੰਧਾਵਾ ਫਿਰੋਜ਼ਪੁਰ : ਗੁਰਪ੍ਰੀਤ ਸਿੰਘ ਕਾਂਗੜ ਹੁਸ਼ਿਆਰਪੁਰ : ਬਲਬੀਰ ਸਿੰਘ ਸਿੱਧੂ ਲੁਧਿਆਣਾ : ਵਿਜੇ ਇੰਦਰ ਸਿੰਗਲਾ ਐੱਸ.ਬੀ.ਐੱਸ. ਨਗਰ : ਸੁੰਦਰ ਸ਼ਾਮ ਅਰੋੜਾ ਸ੍ਰੀ ਮੁਕਤਸਰ ਸਾਹਿਬ : ਡਿਪਟੀ ਕਮਿਸ਼ਨਰ ਫਾਜ਼ਿਲਕਾ : ਡਿਪਟੀ ਕਮਿਸ਼ਨਰ -PTCNews

Related Post