ਪੰਜਾਬ ਦੀਵਾਲੀ ਬੰਪਰ 2021 ਨੇ ਬਦਲ ਦਿੱਤੀ ਇਸ ਨੌਜਵਾਨ ਦੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ

By  Shanker Badra November 10th 2021 10:00 AM

ਪਟਿਆਲਾ : ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦੇ ਨਤੀਜੇ ਐਲਾਨ ਦਿੱਤੇ ਸਨ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਇੱਕ ਕਾਰਪੈਂਟਰ ਮਿਸਤਰੀ ਨਰੇਸ਼ ਕੁਮਾਰ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2021 ਦਾ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। [caption id="attachment_547423" align="aligncenter" width="300"] ਪੰਜਾਬ ਦੀਵਾਲੀ ਬੰਪਰ 2021 ਨੇ ਬਦਲ ਦਿੱਤੀ ਇਸ ਨੌਜਵਾਨ ਦੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ[/caption] ਪੰਜਾਬ ਸਟੇਟ ਦੀਵਾਲੀ ਬੰਪਰ ਜਿੱਤਣ ਵਾਲੇ 34 ਸਾਲਾ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਬੰਪਰ ਇਨਾਮ ਉਸ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਇੰਨਾ ਵੱਡਾ ਇਨਾਮ ਜਿੱਤੇਗਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ਼ਬਦ ਨਹੀਂ ਹਨ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਮੈਨੂੰ ਇਹ ਇਨਾਮ ਮਿਲਿਆ ਹੈ। [caption id="attachment_547421" align="aligncenter" width="300"] ਪੰਜਾਬ ਦੀਵਾਲੀ ਬੰਪਰ 2021 ਨੇ ਬਦਲ ਦਿੱਤੀ ਇਸ ਨੌਜਵਾਨ ਦੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ[/caption] ਨਰੇਸ਼ ਨੇ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਂ ਇਨਾਮੀ ਰਾਸ਼ੀ ਨਾਲ ਨਵਾਂ ਘਰ ਬਣਾਵਾਂਗਾ, ਜੋ ਕਿ ਲੰਬੇ ਸਮੇਂ ਤੋਂ ਮੇਰਾ ਸੁਪਨਾ ਸੀ। ਨਰੇਸ਼ ਨੇ ਇਨਾਮੀ ਰਾਸ਼ੀ ਇਕੱਠੀ ਕਰਨ ਲਈ ਇੱਥੇ ਲਾਟਰੀ ਵਿਭਾਗ ਦੇ ਅਧਿਕਾਰੀ ਕੋਲ ਟਿਕਟ ਅਤੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਏ ਹਨ। ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਨਾਮੀ ਰਾਸ਼ੀ ਜਲਦੀ ਹੀ ਉਸਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾ ਦਿੱਤੀ ਜਾਵੇਗੀ। [caption id="attachment_547422" align="aligncenter" width="300"] ਪੰਜਾਬ ਦੀਵਾਲੀ ਬੰਪਰ 2021 ਨੇ ਬਦਲ ਦਿੱਤੀ ਇਸ ਨੌਜਵਾਨ ਦੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ[/caption] ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਟਿਕਟਾਂ ਏ-689984 ਅਤੇ ਬੀ-997538 (2 ਕਰੋੜ ਰੁਪਏ ਪ੍ਰਤੀ ਟਿਕਟ) ਨੂੰ ਦਿੱਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ 1 ਕਰੋੜ ਰੁਪਏ ਦਾ ਦੂਜਾ ਇਨਾਮ ਟਿਕਟ ਨੰ. ਏ-875367 ਨੂੰ ਮਿਲਿਆ ਹੈ। ਉਨਾਂ ਅੱਗੇ ਕਿਹਾ ਕਿ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ-689984 ਅਤੇ ਬੀ-997538 ਕ੍ਰਮਵਾਰ ਲੁਧਿਆਣਾ ਅਤੇ ਪਟਿਆਲਾ ਤੋਂ ਵਿਕੀਆਂ ਹਨ। -PTCNews

Related Post