ਪੰਜਾਬ ਚੋਣ ਕਮਿਸ਼ਨ ਨੇ SDM ਸਮੇਤ ਬੀ.ਡੀ.ਪੀ.ਓ. ਅਤੇ ਨਾਇਬ ਤਹਿਸੀਲਦਾਰ ਦਾ ਕੀਤਾ ਤਬਾਦਲਾ

By  Shanker Badra December 29th 2018 03:45 PM

ਪੰਜਾਬ ਚੋਣ ਕਮਿਸ਼ਨ ਨੇ SDM ਸਮੇਤ ਬੀ.ਡੀ.ਪੀ.ਓ. ਅਤੇ ਨਾਇਬ ਤਹਿਸੀਲਦਾਰ ਦਾ ਕੀਤਾ ਤਬਾਦਲਾ:ਟਾਂਡਾ ਉੜਮੁੜ : ਪੰਜਾਬ ਅੰਦਰ 30 ਦਸੰਬਰ ਯਾਨੀ ਕੱਲ ਪੰਚਾਇਤੀ ਚੋਣਾਂ ਹੋ ਰਹੀਆਂ ਹਨ। [caption id="attachment_233970" align="aligncenter" width="292"]Punjab Election Commission SDM Including B.D.P.O. And Naib Tehsildar Transfer ਪੰਜਾਬ ਚੋਣ ਕਮਿਸ਼ਨ ਨੇ SDM ਸਮੇਤ ਬੀ.ਡੀ.ਪੀ.ਓ. ਅਤੇ ਨਾਇਬ ਤਹਿਸੀਲਦਾਰ ਦਾ ਕੀਤਾ ਤਬਾਦਲਾ[/caption] ਇਨ੍ਹਾਂ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਸਖ਼ਤ ਕਾਰਵਾਈ ਕਰਦਿਆਂ ਪੰਚਾਇਤੀ ਚੋਣਾਂ ਦੀਆਂ ਡਿਊਟੀਆਂ ਤੋਂ 1 ਐਸਡੀਐਮ ਅਤੇ ਦੋ ਹੋਰ ਅਫਸਰਾਂ ਨੂੰ ਹਟਾ ਦਿੱਤਾ ਹੈ। [caption id="attachment_233969" align="aligncenter" width="300"]Punjab Election Commission SDM Including B.D.P.O. And Naib Tehsildar Transfer ਪੰਜਾਬ ਚੋਣ ਕਮਿਸ਼ਨ ਨੇ SDM ਸਮੇਤ ਬੀ.ਡੀ.ਪੀ.ਓ. ਅਤੇ ਨਾਇਬ ਤਹਿਸੀਲਦਾਰ ਦਾ ਕੀਤਾ ਤਬਾਦਲਾ[/caption] ਜਾਣਕਾਰੀ ਅਨੁਸਾਰ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚੀ ਵਿਚ ਗੰਭੀਰ ਬੇਨਿਯਮੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਸ.ਡੀ.ਐਮ ਦਸੂਹਾ, ਬੀ.ਡੀ.ਪੀ.ਓ ਟਾਂਡਾ ਅਤੇ ਨਾਇਬ ਤਹਿਸੀਲਦਾਰ ਟਾਂਡਾ ਨੂੰ ਤੁਰੰਤ ਪੰਚਾਇਤੀ ਚੋਣ ਦੀਆਂ ਡਿਊਟੀਆਂ ਤੋਂ ਹਟਾ ਦਿੱਤਾ ਗਿਆ ਹੈ। [caption id="attachment_233968" align="aligncenter" width="300"]Punjab Election Commission SDM Including B.D.P.O. And Naib Tehsildar Transfer ਪੰਜਾਬ ਚੋਣ ਕਮਿਸ਼ਨ ਨੇ SDM ਸਮੇਤ ਬੀ.ਡੀ.ਪੀ.ਓ. ਅਤੇ ਨਾਇਬ ਤਹਿਸੀਲਦਾਰ ਦਾ ਕੀਤਾ ਤਬਾਦਲਾ[/caption] ਇਸ ਸਬੰਧੀ ਰਾਜ ਚੋਣ ਕਮਿਸ਼ਨ ਦੇ ਇਸ ਫ਼ਰਮਾਨ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਤੋਂ ਬਾਅਦ ਐਸ.ਡੀ.ਐਮ ਦਸੂਹਾ ਹਰਚਰਨ ਸਿੰਘ ਦੀ ਜਗ੍ਹਾ ਹੁਣ ਐਸ.ਡੀ.ਐਮ ਬਲਵੀਰ ਰਾਜ ਅਤੇ ਨਾਇਬ ਤਹਿਸੀਲਦਾਰ ਟਾਂਡਾ ਮਨਜੀਤ ਸਿੰਘ ਦੀ ਜਗ੍ਹਾ ਉਂਕਾਰ ਸਿੰਘ ਅਤੇ ਬੀ.ਡੀ.ਪੀ.ਓ ਟਾਂਡਾ ਪਰਮਜੀਤ ਸਿੰਘ ਦੀ ਜਗ੍ਹਾ ਅਮਰਿੰਦਰ ਪਾਲ ਸਿੰਘ ਬਲਾਕ ਅਤੇ ਪੰਚਾਇਤ ਅਫ਼ਸਰ ਦਾ ਚਾਰਜ ਸੰਭਾਲਣਗੇ। -PTCNews

Related Post