ਪੰਜਾਬ 'ਚ ਹੜ੍ਹ ਨੇ ਸਤਾਏ ਲੋਕ, ਘਰ-ਬਾਰ ਛੱਡਣ ਲਈ ਹੋਏ ਮਜਬੂਰ (ਤਸਵੀਰਾਂ)

By  Jashan A August 19th 2019 05:03 PM

ਪੰਜਾਬ 'ਚ ਹੜ੍ਹ ਨੇ ਸਤਾਏ ਲੋਕ, ਘਰ-ਬਾਰ ਛੱਡਣ ਲਈ ਹੋਏ ਮਜਬੂਰ (ਤਸਵੀਰਾਂ),ਸ਼ਾਹਕੋਟ: ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਜਲੰਧਰ ਜ਼ਿਲ੍ਹੇ ਦੇ ਹਲਕਾ ਸ਼ਾਹਕੋਟ 'ਚ ਹੜ੍ਹ ਜਿਹੇ ਹਾਲਾਤ ਬਣਨ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸ਼ਾਹਕੋਟ ਹਲਕੇ 'ਚ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ।

Punjab Floodਕਈ ਪਿੰਡਾਂ 'ਚ ਪਾਣੀ ਵੜਨ ਕਾਰਨ ਲੋਕ ਫਸੇ ਹੋਏ ਹਨ। ਉਥੇ ਹੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਹੜ੍ਹ ਤੋਂ ਬਚਾਅ ਲਈ ਆਪਣੇ ਪਿੰਡ ਅਤੇ ਘਰ ਛੱਡ ਕੇ ਸਮਾਨ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਲੋਕ ਆਪਣੇ ਘਰ-ਬਾਰ ਛੱਡਣ ਤੋਂ ਕਾਫ਼ੀ ਚਿੰਤਾ 'ਚ ਵਿਖਾਈ ਦੇ ਰਹੇ ਹਨ।

ਹੋਰ ਪੜ੍ਹੋ:ਆਸਟ੍ਰੇਲੀਆ ਦੇ ਡਾਰਵਿਨ 'ਚ ਭੁਚਾਲ ਨੇ ਉਡਾਈ ਲੋਕਾਂ ਦੀ ਨੀਂਦ, ਖਾਲੀ ਕੀਤੇ ਘਰ

Punjab Floodਅੱਜ ਸ਼ਾਹਕੋਟ ਦੇ ਲੋਹੀਆ ਖਾਸ ਨੇੜੇ ਪਿੰਡ ਚੱਕ ਵਡਾਲਾ ਨੇੜੇ ਸਤਲੁਜ ਦਰਿਆ ਦੇ ਬੰਨ੍ਹ ‘ਚ ਪਾੜ ਪੈ ਗਿਆ ਹੈ, ਜਿਸ ਕਾਰਨ 20 ਤੋਂ ਵੱਧ ਪਿੰਡਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

Punjab Floodਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਉਥੇ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ 85 ਪਿੰਡ ਖਾਲੀ ਕਰਵਾਏ ਸਨ, ਜਿਨ੍ਹਾਂ 'ਚ 63 ਪਿੰਡ ਸ਼ਾਹਕੋਟ ਹਲਕੇ ਨਾਲ ਸਬੰਧਤ ਸਨ।

-PTC News

Related Post