ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ 'ਚ ਹੁਣ ਪੂਰੀਆਂ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ

By  Shanker Badra June 29th 2020 01:55 PM

ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ 'ਚ ਹੁਣ ਪੂਰੀਆਂ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸੂਬੇ 'ਚ ਬੱਸਾਂ 'ਚ ਪੂਰੀ ਸਮਰੱਥਾ ਮੁਤਾਬਕ ਯਾਤਰੀ ਬਿਠਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ 'ਚ ਅੱਜ ਤੋਂ ਫੁੱਲ ਸਵਾਰੀਆਂ ਨਾਲ ਬੱਸਾਂ ਚੱਲੀਆਂ ਹਨ ਪਰ ਬੱਸਾਂ 'ਚ ਸਾਰੇ ਯਾਤਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਦਰਅਸਲ 'ਚ 'ਆਸਕ ਕੈਪਟਨ' ਪ੍ਰੋਗਰਾਮ 'ਚ ਸ਼ਨਿਚਰਵਾਰ ਨੂੰ ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ। ਇਸ ਸਵਾਲ 'ਚ ਹਰੀਆ ਖੁਰਦ ਵਾਸੀ ਨੇ ਕਿਹਾ ਸੀ ਕਿ ਬੱਸਾਂ 'ਚ ਯਾਤਰੀਆਂ ਦੀ ਗਿਣਤੀ 'ਤੇ ਪਾਬੰਦੀ ਕਾਰਨ ਲੋਕਾਂ ਨੂੰ ਟਰਾਂਸਪੋਰਟ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਆਂ। [caption id="attachment_414722" align="aligncenter" width="300"]Punjab full passenger with rides ,lifts restrictions on passenger capacity in buses ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ 'ਚ ਹੁਣ ਪੂਰੀਆਂ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ[/caption] ਪੰਜਾਬ ਚ ਅੱਜ ਤੋਂ ਪੂਰੀਆਂ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ ,ਜਦਕਿ ਪਹਿਲਾਂ 50 ਫ਼ੀਸਦ ਸਵਾਰੀਆਂ ਲੈ ਜਾਣ ਦੀ ਹੀ ਇਜਾਜ਼ਤ ਸੀ ਤੇ ਘੱਟ ਸਵਾਰੀਆਂ ਨਾਲ ਬੱਸ ਅਪਰੇਟਰਾਂ ਨੂੰ ਘਾਟਾ ਪੈ ਰਿਹਾ ਸੀ। ਸਰਕਾਰ ਨੇ ਪੂਰੀ ਸਵਾਰੀਆਂ ਦੀ ਇਜਾਜ਼ਤ ਦੇ ਦਿੱਤੀ ਤੇ ਇਸ ਵਿਚਾਲੇ ਕੋਰੋਨਾ ਦਾ ਵੀ ਖਤਰਾ ਹੈ ਤੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਕਿਹਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ 50 ਫੀਸਦੀ ਯਾਤਰੀਆਂ ਨਾਲ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਬੱਸਾਂ 'ਚ 50 ਫੀਸਦੀ ਯਾਤਰੀਆਂ ਨੂੰ ਬਿਠਾਉਣ ਦੀ ਇਜਾਜ਼ਤ ਕਾਰਨ ਵੱਡੀ ਗਿਣਤੀ 'ਚ ਟਰਾਂਸਪੋਰਟ ਆਪਣੀਆਂ ਬੱਸਾਂ ਚਲਾਉਣ ਦੇ ਚਾਹਵਾਨ ਨਹੀਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਯਾਤਰੀ ਬੱਸਾਂ ਨਾ ਚੱਲਣ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। -PTCNews

Related Post