ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਹਲਫ ਦਿਵਾਇਆ

By  Ravinder Singh July 4th 2022 05:26 PM -- Updated: July 4th 2022 05:47 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਕੈਬਨਿਟ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵਨਿਯੁਕਤ ਮੰਤਰੀਆਂ ਨੂੰ ਹਲਫ ਦਿਵਾਇਆ ਗਿਆ। ਮੰਤਰੀਆਂ ਦੇ ਸਹੁੰ ਚੁੱਕਣ ਲਈ ਸਮਾਗਮ ਕਰਵਾਇਆ ਗਿਆ।

ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਚੁਕਾਈ ਸਹੁੰਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਕੈਬਨਿਟ ਮੰਤਰੀ ਵਿਸ਼ੇਸ਼ ਤੌਰ ਉਤੇ ਪੁੱਜੇ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ,ਬਸਪਾ ਵਿਧਾਇਕ ਨਛੱਤਰ ਪਾਲ ਪਹੁੰਚੇ ਹੋਏ ਸਨ। ਬਨਵਾਰੀ ਲਾਲ ਪੁਰੋਹਿਤ ਨੇ ਸਾਰੇ ਮੰਤਰੀਆਂ ਨੂੰ ਭੇਦ ਗੁਪਤ ਰੱਖਣ ਦਾ ਹਲਫ ਦਿਵਾਇਆ। ਰਾਜਪਾਲ ਪੁਰੋਹਿਤ ਨੇ ਸੁਨਾਮ ਤੋਂ ਦੋ ਵਾਰ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਬਣਨ ਉਤੇ ਸਹੁੰ ਚੁਕਾਈ। ਇਸ ਤੋਂ ਬਾਅਦ ਡਾ. ਇੰਦਰਬੀਰ ਸਿੰਘ ਨਿੱਝਰ ਮੁਖੀ ਚੀਫ਼ ਖ਼ਾਲਸਾ ਦੀਵਾਨ ਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਨੂੰ ਮੰਤਰੀ ਬਣਨ ਉਤੇ ਸਹੁੰ ਚੁਕਾਈ ਗਈ।

ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਚੁਕਾਈ ਸਹੁੰਇਸ ਪਿੱਛੋਂ ਰਾਜਪਾਲ ਨੇ ਗੁਰੂ ਹਰਸਹਾਏ ਤੋਂ ਵਿਧਾਇਕ ਬਣੇ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਬਣਾਏ ਜਾਣ ਉਤੇ ਸਹੁੰ ਚੁਕਾਈ ਗਈ। ਇਸ ਪਿੱਛੋਂ ਸਮਾਣਾ ਤੋਂ ਵਿਧਾਇਕ ਬਣੇ ਚੇਤਨ ਸਿੰਘ ਜੋੜਾਮਾਜਰਾ ਨੂੰ ਸਹੁੰ ਚੁਕਾਈ ਗਈ।

ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਚੁਕਾਈ ਸਹੁੰ

ਅੰਤ ਵਿੱਚ ਪੰਜਾਬੀ ਗਾਇਕਾ ਅਤੇ ਖਰੜ ਤੋਂ ਪਹਿਲੀ ਵਾਰ ਵਿਧਾਇਕ ਬਣੀ ਅਨਮੋਲ ਗਗਨ ਮਾਨ ਨੂੰ ਮੰਤਰੀ ਪਦ ਦੀ ਸਹੁੰ ਚੁਕਾਈ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਬਣੇ ਸਾਰੇ ਮੰਤਰੀਆਂ ਨੂੰ ਮੁਬਾਰਕਾਂ ਦਿੱਤੀਆਂ।

ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਚੁਕਾਈ ਸਹੁੰ

ਨਵਨਿਯੁਕਤ ਮੰਤਰੀਆਂ ਸਬੰਧੀ ਵੇਰਵਾ :

ਅਮਨ ਅਰੋੜਾ: ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਪਿਛਲੀਆਂ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ 75 ਹਜ਼ਾਰ ਵੋਟਾਂ ਨਾਲ ਵੱਡੀ ਲੀਡ ਨਾਲ ਜਿੱਤੀਆਂ ਸਨ।

ਡਾ: ਇੰਦਰਬੀਰ ਸਿੰਘ ਨਿੱਝਰ: ਡਾ.  ਇੰਦਰਬੀਰ ਸਿੰਘ ਨਿੱਝਰ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਟੈਮ ਸਪੀਕਰ ਬਣਾਇਆ ਗਿਆ ਹਾਲਾਂਕਿ ਬਾਅਦ ਵਿੱਚ ਕੁਲਤਾਰ ਸੰਧਵਾਂ ਸਪੀਕਰ ਬਣੇ। ਮੌਜੂਦਾ ਸਮੇਂ ਵਿਚ ਖ਼ਾਲਸਾ ਦੀਵਾਨ ਦੇ ਮੁਖੀ ਹਨ। ਸਿੱਖ ਸਿਆਸਤ ਦੇ ਨਜ਼ਰੀਏ ਤੋਂ ਅੰਮ੍ਰਿਤਸਰ ਅਹਿਮ ਕੇਂਦਰ ਹੈ, ਇਸ ਲਈ ਤਰਜੀਹ ਦਿੱਤੀ ਜਾ ਰਹੀ ਹੈ।

ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਹਲਫ ਦਿਵਾਇਆਚੇਤਨ ਸਿੰਘ ਜੋੜਾਮਾਜਰਾ: ਚੇਤਨ ਸਿੰਘ ਜੋੜਾਮਾਜਰਾ ਚੋਣ ਜਿੱਤਣ ਤੋਂ ਬਾਅਦ ਉਹ ਬਹੁਤ ਮਸ਼ਹੂਰ ਹੋ ਗਿਆ। ਦੱਖਣੀ ਕੋਰੀਆ ਵਿੱਚ 7 ​​ਸਾਲ ਕੰਮ ਕੀਤਾ ਹੈ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਇੱਕ ਵਾਰ ਆਪਣੀ ਜਾਨ 'ਤੇ ਖੇਡ ਕੇ ਲੜਕੀ ਨੂੰ ਅਗਵਾ ਹੋਣ ਤੋਂ ਬਚਾਇਆ। ਪਟਿਆਲਾ ਦੇ ਸਮਾਣਾ ਤੋਂ ਵਿਧਾਇਕ ਹਨ।

ਫੌਜਾ ਸਿੰਘ ਸਰਾਰੀ: ਫੌਜਾ ਸਿੰਘ ਸਰਾਰੀ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਸਰਾਰੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਗੁਰੂ ਹਰਸਹਾਏ ਤੋਂ ਵਿਧਾਇਕ ਹਨ। ਇਸ ਲਈ ਸਰਕਾਰ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਫੌਜਾ ਸਿੰਘ ਸਰਾਰੀ ਰਾਏ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ।

ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਚੁਕਾਈ ਸਹੁੰ

ਅਨਮੋਲ ਗਗਨ ਮਾਨ : ਅਨਮੋਲ ਗਗਨ ਮਾਨ ਇੱਕ ਮਸ਼ਹੂਰ ਪੰਜਾਬੀ ਗਾਇਕ ਹੈ। ਉਹ 'ਆਪ' ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਰਹਿ ਚੁੱਕੇ ਹਨ। ਚੋਣ ਪ੍ਰਚਾਰ ਦੌਰਾਨ ‘ਕੇਜਰੀਵਾਲ ਗੀਤ’ ਗਾਇਆ ਗਿਆ। ਵਿਧਾਇਕ ਬਣਨ ਤੋਂ ਬਾਅਦ ਉਹ ਸਰਗਰਮੀ ਨਾਲ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਵਿਜੈ ਸਿੰਗਲਾ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਪਏ ਭੰਬਲਭੂਸੇ 'ਚ

Related Post