ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਾਨ-ਕੰਨਟੇਨਮੈਂਟ ਖੇਤਰਾਂ ਵਿੱਚ ਸਨਅਤੀ ਯੂਨਿਟ ਖੋਲ੍ਹਣ ਦੀ ਮਨਜ਼ੂਰੀ, ਪੜ੍ਹੋ ਪੂਰੀ ਖ਼ਬਰ 

By  Shanker Badra April 20th 2020 06:25 PM

ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਾਨ-ਕੰਨਟੇਨਮੈਂਟ ਖੇਤਰਾਂ ਵਿੱਚ ਸਨਅਤੀ ਯੂਨਿਟ ਖੋਲ੍ਹਣ ਦੀ ਮਨਜ਼ੂਰੀ,ਪੜ੍ਹੋ ਪੂਰੀ ਖ਼ਬਰ :ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ 'ਚ ਨਾਨ-ਕੰਨਟੇਨਮੈਂਟ ਖੇਤਰਾਂ ਵਿੱਚ ਸਨਅਤੀ ਯੂਨਿਟ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪ੍ਰੋਜੈਕਟਾਂ ਦੇ ਨਿਰਮਾਣ ਦੀ ਵੀ ਇਜਾਜ਼ਤ ਦਿੱਤੀ ਹੈ। ਕੇਂਦਰੀ ਗ੍ਰਹਿ ਵਿਭਾਗ ਦੀਆਂ ਸ਼ਰਤਾਂ ਤਹਿਤ ਉਦਯੋਗ ਖੋਲ੍ਹਣ ਦੀ ਇਜਾਜ਼ਤਦਿੱਤੀ ਗਈ ਹੈ। ਇਸ ਦੌਰਾਨ ਰੇਤਾ-ਬਜਰੀ, ਖਾਣਨ ਤੇ ਇਸ ਦੀ ਢੋਆ -ਢੁਆਈ ,ਸੀਮਿੰਟ ਤੇ ਸਟੀਲ ਦੀ ਵਿਕਰੀ,ਉਸਾਰੀ ਨਾਲ ਸਬੰਧਤ ਗਤੀਵਿਧੀਆਂ ਕਰਨ ਦੀ ਇਜਾਜ਼ਤ ਦਿੱਤੀ ਹੈ।ਇਸ ਦੇ ਇਲਾਵਾ ਸੂਬੇ 'ਚ 3 ਮਈ ਤੱਕ ਕਿਸੇ ਕਿਸਮ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਕੰਟੇਨਮੈਂਟ ਤੇ ਹੌਟਸਪੋਟ ਖੇਤਰਾਂ ਵਿੱਚ ਸਨਅਤੀ ਸਰਗਰਮੀਆਂ ਉੱਪਰ ਮੁਕੰਮਲ ਰੋਕ ਲਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਸਾਰੇ ਜ਼ਿਲਿਆਂ ਦੇਡੀਸੀਜ਼ ਨੂੰ ਆਦੇਸ਼  ਜਾਰੀ ਕੀਤੇ ਗਏ ਹਨ। -PTCNews

Related Post