ਪੰਜਾਬ ਸਰਕਾਰ ਦੀ ਢਿੱਲ ਕਾਰਨ ਆਧੁਨਿਕ ਐਂਬੂਲੈਂਸਾਂ ਫੱਕ ਰਹੀਆਂ ਨੇ ਧੂੜ , ਮਰੀਜ਼ ਹੋ ਰਹੇ ਨੇ ਖੱਜਲ-ਖੁਆਰ

By  Shanker Badra March 30th 2019 01:54 PM

ਪੰਜਾਬ ਸਰਕਾਰ ਦੀ ਢਿੱਲ ਕਾਰਨ ਆਧੁਨਿਕ ਐਂਬੂਲੈਂਸਾਂ ਫੱਕ ਰਹੀਆਂ ਨੇ ਧੂੜ , ਮਰੀਜ਼ ਹੋ ਰਹੇ ਨੇ ਖੱਜਲ-ਖੁਆਰ:ਮੋਹਾਲੀ : ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ ਪਰ ਪੰਜਾਬ ਸਰਕਾਰ ਲੋਕਾਂ ਪ੍ਰਤੀ ਆਪਣੀ ਅਸਲੀ ਜਿੰਮੇਵਾਰੀ ਤੋਂ ਭੱਜ ਰਹੀ ਹੈ।ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਨੂੰ ਭੇਜੀਆਂ ਜਾਣ ਵਾਲੀਆਂ ਆਧੁਨਿਕ ਐਂਬੂਲੈਂਸਾਂ ਹਸਪਤਾਲਾਂ ਦੀ ਉਡੀਕ ’ਚ 2 ਮਹੀਨਿਆਂ ਤੋਂ ਧੂੜ ਫੱਕ ਰਹੀਆਂ ਹਨ।ਇਸ ਦੌਰਾਨ ਐਂਬੂਲੈਂਸ ਨਾ ਮਿਲਣ ਕਰਕੇ ਕਈ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।ਅਜਿਹਾ ਹੀ ਇੱਕ ਮਾਮਲਾ ਪਿਛਲੇ ਦਿਨੀਂ ਖਰੜ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ ਹੈ ,ਜਿਥੇ ਇੱਕ ਹਮਲਾਵਰ ਨੂੰ ਪੀਜੀਆਈ ਲਿਜਾਉਣ ਲਈ ਐਂਬੂਲੈਂਸ ਨਹੀਂ ਮਿਲੀ ਸੀ ਪਰ ਦਰਜਨਾਂ ਐਂਬੂਲੈਂਸਾਂ ਹਸਪਤਾਲਾਂ ਦੀ ਉਡੀਕ ’ਚ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਖੜੀਆਂ ਹਨ।

Punjab Government carelessness Modern ambulances Mohali government hospital Standing ਪੰਜਾਬ ਸਰਕਾਰ ਦੀ ਢਿੱਲ ਕਾਰਨ ਆਧੁਨਿਕ ਐਂਬੂਲੈਂਸਾਂ ਫੱਕ ਰਹੀਆਂ ਨੇ ਧੂੜ , ਮਰੀਜ਼ ਹੋ ਰਹੇ ਨੇ ਖੱਜਲ-ਖੁਆਰ

ਪੰਜਾਬ ਸਰਕਾਰ ਦੀ ਢਿੱਲ ਕਾਰਨ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਐਂਬੂਲੈਂਸ ਗੱਡੀਆਂ ਵੰਡਣ ਤੋਂ ਰਹਿ ਗਈਆਂ ਹਨ।ਆਧੁਨਿਕ ਸਹੂਲਤਾਂ ਨਾਲ ਲੈਸ ਦਰਜਨਾਂ ਐਂਬੂਲੈਂਸਾਂ ਗੱਡੀਆਂ ਪਿਛਲੇ ਦੋ ਮਹੀਨਿਆਂ ਤੋਂ ਮੋਹਾਲੀ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਖੜ੍ਹੀਆਂ ਹਨ।ਹੁਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰੀ ਹਸਪਤਾਲਾਂ ਨੂੰ ਇਨ੍ਹਾਂ ਐਂਬੂਲੈਂਸਾਂ ਲਈ ਦੋ ਮਹੀਨੇ ਹੋਰ ਉਡੀਕ ਕਰਨੀ ਪਵੇਗੀ।

Punjab Government carelessness Modern ambulances Mohali government hospital Standing ਪੰਜਾਬ ਸਰਕਾਰ ਦੀ ਢਿੱਲ ਕਾਰਨ ਆਧੁਨਿਕ ਐਂਬੂਲੈਂਸਾਂ ਫੱਕ ਰਹੀਆਂ ਨੇ ਧੂੜ , ਮਰੀਜ਼ ਹੋ ਰਹੇ ਨੇ ਖੱਜਲ-ਖੁਆਰ

ਪੰਜਾਬ ਦੇ ਹਸਪਤਾਲਾਂ ’ਚ ਇਨ੍ਹਾਂ ਐਂਬੂਲੈਂਸਾਂ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਜਿੱਥੇ ਮਰੀਜ਼ਾਂ ਨੂੰ ਲੋੜੀਦੀਆਂ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ, ਉੱਥੇ ਹੀ ਖੜੀਆ -ਖੜੀਆਂ ਇਨ੍ਹਾਂ ਐਂਬੂਲੈਂਸਾਂ ਨੂੰ ਵੀ ਜੰਗਾਲ ਲੱਗ ਰਿਹਾ ਹੈ।ਮਰੀਜ਼ਾਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਪਵੇਗਾ।ਇਸ ਦੌਰਾਨ ਮੋਹਾਲੀ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਐਂਬੂਲੈਂਸ ਗੱਡੀਆਂ ਤੁਰੰਤ ਨਹੀਂ ਵੰਡੀਆਂ ਗਈਆਂ ਤਾਂ ਇਨ੍ਹਾਂ ਦੇ ਟਾਇਰ ਅਤੇ ਹੋਰ ਸਾਮਾਨ ਖ਼ਰਾਬ ਹੋਣਾ ਸ਼ੁਰੂ ਹੋ ਜਾਵੇਗਾ।ਉਨ੍ਹਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਐਂਬੂਲੈਂਸ ਗੱਡੀਆ ਤੁਰੰਤ ਸਬੰਧਤ ਹਸਪਤਾਲਾਂ ਨੂੰ ਸੌਂਪੀਆਂ ਜਾਣ।

Punjab Government carelessness Modern ambulances Mohali government hospital Standing ਪੰਜਾਬ ਸਰਕਾਰ ਦੀ ਢਿੱਲ ਕਾਰਨ ਆਧੁਨਿਕ ਐਂਬੂਲੈਂਸਾਂ ਫੱਕ ਰਹੀਆਂ ਨੇ ਧੂੜ , ਮਰੀਜ਼ ਹੋ ਰਹੇ ਨੇ ਖੱਜਲ-ਖੁਆਰ

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਐਂਬੂਲੈਂਸ ਗੱਡੀਆਂ ਖਰੀਦੀਆਂ ਗਈਆਂ ਸਨ, ਜੋ ਫਰਵਰੀ ਮਹੀਨੇ ਪੰਜਾਬ ਦੇ ਵੱਖ -ਵੱਖ ਸਰਕਾਰੀ ਹਸਪਤਾਲਾਂ ਵਿੱਚ ਭੇਜੀਆਂ ਜਾਣੀਆਂ ਸਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਇਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰੋਗਰਾਮ ਨਾ ਉਲੀਕੇ ਜਾਣ ਕਾਰਨ ਇਹ ਮਾਮਲਾ ਲਮਕਦਾ ਚਲਾ ਗਿਆ ਅਤੇ ਹੁਣ ਚੋਣ ਜ਼ਾਬਤਾ ਲਾਗੂ ਹੋ ਜਾਣ ਕਾਰਨ ਇਹ ਪ੍ਰੋਗਰਾਮ ਠੰਢੇ ਬਸਤੇ ਵਿੱਚ ਪੈ ਗਿਆ ਹੈ।

Punjab Government carelessness Modern ambulances Mohali government hospital Standing ਪੰਜਾਬ ਸਰਕਾਰ ਦੀ ਢਿੱਲ ਕਾਰਨ ਆਧੁਨਿਕ ਐਂਬੂਲੈਂਸਾਂ ਫੱਕ ਰਹੀਆਂ ਨੇ ਧੂੜ , ਮਰੀਜ਼ ਹੋ ਰਹੇ ਨੇ ਖੱਜਲ-ਖੁਆਰ

ਉਧਰ, ਕਈ ਹਸਪਤਾਲਾਂ ਵਿੱਚ ਆਧੁਨਿਕ ਐਂਬੂਲੈਂਸਾਂ ਨਾ ਹੋਣ ਕਾਰਨ ਜਿੱਥੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮੁਹਾਲੀ ਵਿੱਚ ਖੜ੍ਹੀਆਂ ਇਹ ਗੱਡੀਆਂ ਨੂੰ ਜੰਗ ਲੱਗਣ ਦਾ ਖਦਸ਼ਾ ਹੈ।ਸਿਹਤ ਵਿਭਾਗ ਵੱਲੋਂ ਸਬੰਧਤ ਹਸਪਤਾਲਾਂ ਲਈ ਐਂਬੂਲੈਂਸ ਗੱਡੀਆਂ ਰਵਾਨਾ ਕਰਨ ਸਬੰਧੀ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਦੀ ਪੈਰਵੀ ਕੀਤੀ ਜਾ ਰਹੀ ਹੈ।

-PTCNews

Related Post