ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਖਰਚ ਬਿਜਲੀ ਬਿੱਲ ਦੇ ਰੂਪ 'ਚ ਲੋਕਾਂ 'ਤੇ ਪਾਇਆ ਗਿਆ: ਸੁਖਬੀਰ ਸਿੰਘ ਬਾਦਲ

By  Shanker Badra January 8th 2020 05:13 PM -- Updated: January 8th 2020 05:14 PM

ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਖਰਚ ਬਿਜਲੀ ਬਿੱਲ ਦੇ ਰੂਪ 'ਚ ਲੋਕਾਂ 'ਤੇ ਪਾਇਆ ਗਿਆ: ਸੁਖਬੀਰ ਸਿੰਘ ਬਾਦਲ:ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸ ਸਰਕਾਰ 'ਤੇ ਵਾਰ ਕੀਤੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦਾ ਖਰਚ ਬਿਜਲੀ ਬਿੱਲ ਦੇ ਰੂਪ ਲੋਕਾਂ 'ਤੇ ਪਾਇਆ ਗਿਆ ਹੈ। ਇਹ ਸਿਰਫ ਸਕਕਾਰ ਦੀ ਨਾਕਾਮਯਾਬੀ ਕਰਕੇ ਹੋ ਰਿਹਾ ਹੈ।

Punjab government crores rupees Costs On people electricity bill: Sukhbir Singh Badal ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਖਰਚ ਬਿਜਲੀ ਬਿੱਲ ਦੇ ਰੂਪ 'ਚ ਲੋਕਾਂ 'ਤੇ ਪਾਇਆ ਗਿਆ: ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਸਰਕਾਰ ਆਮ ਲੋਕਾਂ 'ਤੇ ਬੋਝ ਪਾ ਰਹੀ ਹੈ। ਇਸਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਲ ਵਾਸ਼ਿੰਗ ਦੇ ਪੈਸੇ ਦੇਣ ਵਾਸਤੇ ਸਾਡੀ ਸਰਕਾਰ ਵੇਲੇ ਵੀ ਦਬਾਵ ਪਿਆ ਸੀ, ਉਸ ਵੇਲੇ ਅਸੀਂ ਮਾਮਲਾ ਟਰੀਬਯੁਨਲ ਵਿਚ ਜਾ ਕੇ ਜਿੱਤਿਆ ਸੀ ਪਰ ਲੋਕਾਂ 'ਤੇ ਬੋਝ ਨਹੀਂ ਪੈਣ ਦਿੱਤਾ ਸੀ।

Punjab government crores rupees Costs On people electricity bill: Sukhbir Singh Badal ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਖਰਚ ਬਿਜਲੀ ਬਿੱਲ ਦੇ ਰੂਪ 'ਚ ਲੋਕਾਂ 'ਤੇ ਪਾਇਆ ਗਿਆ: ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਵੇਂ ਪਾਵਰ ਵਿਭਾਗ ਨੂੰ ਡੁਬੋ ਦਿੱਤਾ ,ਉਸ ਤਰ੍ਹਾਂ ਹੀ ਹੀ ਪੂਰੇ ਪੰਜਾਬ ਨੂੰ ਡੁਬੋ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਵੀ ਵਿਕਾਸ ਦਾ ਕੰਮ ਗਿਨਾ ਦੇਵੇ, ਜੋ ਕਾਂਗਰਸ ਸਰਕਾਰ ਨੇ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਬਿਜਲੀ ਸਰ-ਪਲਸ ਸੂਬਾਬਣਿਆ ਸੀ।

-PTCNews

Related Post