ਪੰਜਾਬ ਸਰਕਾਰ ਨੇ ਮਾਸਕ ਨੂੰ ਲੈ ਕੇ ਬਦਲੇ ਨਿਯਮ, ਜਾਣੋ ਕਿੰਨਾ ਲੋਕਾਂ ਲਈ ਜ਼ਰੂਰੀ ਨਹੀਂ ਮਾਸਕ

By  Shanker Badra September 7th 2020 01:05 PM -- Updated: September 7th 2020 06:01 PM

ਪੰਜਾਬ ਸਰਕਾਰ ਨੇ ਮਾਸਕ ਨੂੰ ਲੈ ਕੇ ਬਦਲੇ ਨਿਯਮ, ਜਾਣੋ ਕਿੰਨਾ ਲੋਕਾਂ ਲਈ ਜ਼ਰੂਰੀ ਨਹੀਂ ਮਾਸਕ:ਚੰਡੀਗੜ੍ਹ : ਕੋਰੋਨਾ ਵਾਇਰਸ ਤੋਂ ਬਚਨ ਲਈ ਮਾਸਕ ਪਾਉਣਾ ਬੇਹੱਦ ਲਾਜ਼ਮੀ ਹੈ। ਇਸ ਦੀ ਵਰਤੋਂ ਦੁਨੀਆਂ ਭਰ ਵਿੱਚ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਨੇ ਮਾਸਕ ਨੂੰ ਲੈ ਕੇ ਨਵੀਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। [caption id="attachment_429037" align="aligncenter" width="217"] ਪੰਜਾਬ ਸਰਕਾਰ ਨੇ ਮਾਸਕ ਨੂੰ ਲੈ ਕੇ ਬਦਲੇ ਨਿਯਮ, ਜਾਣੋ ਕਿੰਨਾ ਲੋਕਾਂ ਲਈ ਜ਼ਰੂਰੀ ਨਹੀਂ ਮਾਸਕ[/caption] ਪੰਜਾਬ ਸਰਕਾਰ ਨੇ ਕਾਰ ਚਲਾਉਣ ਵਾਲੇ ਤੇ 4 ਪਹੀਆ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਨਵੀਂਆਂ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ,ਜਿਨ੍ਹਾਂ ਮੁਤਾਬਕ ਕਾਰ ਜਾਂ ਚਾਰ ਪਹੀਏ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਇਕੱਲੇ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। [caption id="attachment_429034" align="aligncenter" width="299"] ਪੰਜਾਬ ਸਰਕਾਰ ਨੇ ਮਾਸਕ ਨੂੰ ਲੈ ਕੇ ਬਦਲੇ ਨਿਯਮ, ਜਾਣੋ ਕਿੰਨਾ ਲੋਕਾਂ ਲਈ ਜ਼ਰੂਰੀ ਨਹੀਂ ਮਾਸਕ[/caption] ਇਸ ਦੌਰਾਨ ਜਦੋਂ ਉਹ ਕਾਰ 'ਚੋਂ ਬਾਹਰ ਨਿਕਲਦਾ ਹੈ ਤਾਂ ਉਸ ਲਈ ਮਾਸਕ ਪਾਉਣਾ ਲਾਜ਼ਮੀ ਹੋਏਗਾ। ਜੇਕਰ ਕੋਈ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰ 'ਚੋਂ ਬਿਨ੍ਹਾਂ ਮਾਸਕ ਪਾਏ ਬਾਹਰ ਨਿਕਲਦਾ ਹੈ ਤਾਂ ਉਸਨੂੰ 500 ਰੁਪਏ ਦਾ ਜੁਰਮਾਨਾਂ ਕੀਤਾ ਜਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੀ ਮਾਸਕ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਸਨ ਕਿ ਕਾਰ ਚਲਾਉਣ ਵਾਲੇ ਇਕੱਲੇ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। -PTCNews

Related Post