ਪੰਜਾਬ ਵਿੱਚ 8 ਜੂਨ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹਣਗੇ ਧਾਰਮਿਕ ਸਥਾਨ,ਮਾਲਜ਼, ਹੋਟਲ ਤੇ ਰੈਸਟੋਰੈਂਟ, ਪੜ੍ਹੋ ਗਾਈਡਲਾਈਨਜ਼

By  Shanker Badra June 6th 2020 02:30 PM

ਪੰਜਾਬ ਵਿੱਚ 8 ਜੂਨ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹਣਗੇ ਧਾਰਮਿਕ ਸਥਾਨ,ਮਾਲਜ਼, ਹੋਟਲ ਤੇ ਰੈਸਟੋਰੈਂਟ, ਪੜ੍ਹੋ ਗਾਈਡਲਾਈਨਜ਼:ਚੰਡੀਗੜ੍ਹ : ਦੋ ਮਹੀਨਿਆਂ ਤੋਂ ਵੱਧ ਸਮੇਂ ਦੇ ਲਾਕਡਾਊਨ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਰਾਹਤ ਦਿੱਤੀ ਜਾ ਰਹੀ ਹੈ।ਪੰਜਾਬ ਵਿੱਚ ਵੀ 8 ਜੂਨ ਤੋਂ ਮਾਲਜ਼, ਹੋਟਲ, ਰੈਸਟੋਰੈਂਟ ਤੇ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਮਿਲੀ ਹੈ ਪਰ ਓਥੇ ਜਾਣ ਲਈ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਸਬੰਧੀਪੰਜਾਬ ਸਰਕਾਰ ਨੇ ਕੁੱਝ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਧਾਰਮਿਕ ਸਥਾਨਾਂ ਸਬੰਧੀ ਹਦਾਇਤਾਂ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੀ ਖੁਲ੍ਹਣਗੇ। ਇਸ ਦੌਰਾਨ ਧਾਰਮਿਕ ਅਸਥਾਨਾਂ ਵਿੱਚ ਇਕ ਸਮੇਂ ਕੇਵਲ 20 ਵਿਅਕਤੀ ਹੀ ਮੱਥਾ ਟੇਕ ਸਕਣਗੇ ਜਾਂ ਪੂਜਾ ਕਰ ਸਕਣਗੇ। ਧਾਰਮਿਕ ਅਸਥਾਨਾਂ ਵਿੱਚ ਪ੍ਰਸ਼ਾਦ ਵੰਡਣ ਜਾਂ ਲੰਗਰ ਵਰਤਾਉਣ ਦੀ ਮਨਾਹੀ ਹੋਵੇਗੀ। ਧਾਰਮਿਕ ਅਸਥਾਨਾਂ  ਵਿੱਚ ਮਾਸਕ ਪਾਉਣਾ ਤੇ ਸਰੀਰਕ ਵਿੱਥ ਰੱਖਣਾ ਲਾਜ਼ਮੀ ਹੋਵੇਗਾ।

ਸ਼ਾਪਿੰਗ ਮਾਲਜ਼ ਸਬੰਧੀ ਹਦਾਇਤਾਂ

ਪੰਜਾਬ ਵਿੱਚ ਸ਼ਾਪਿੰਗ ਮਾਲਜ਼ ਵਿੱਚ ਟੋਕਨ ਸਿਸਟਮ ਰਾਹੀਂ ਐਂਟਰੀਹੋਵੇਗੀ। ਸ਼ਾਪਿੰਗ ਮਾਲਜ਼ ਵਿਚਲੀਆਂ ਦੁਕਾਨਾਂ ‘ਚ ਗਾਹਕਸਮਰੱਥਾ ਤੋਂ 50 ਫੀਸਦ ਤੱਕ ਹੀ ਜਾ ਸਕਣਗੇ।

ਫਿਲਹਾਲ ਸ਼ਾਪਿੰਗ ਮਾਲਜ਼ ਵਿਚਲੇ ਫੂਡ ਕੋਰਟ ਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੌਰਾਨ ਮਾਲਜ਼ ਵਿੱਚ ਲਿਫ਼ਟ ਦੀ ਵਰਤੋਂ ਕੇਵਲ ਅੰਗਹੀਣ ਵਿਅਕਤੀ ਹੀ ਕਰ ਸਕਣਗੇ।

ਹੋਟਲ ਸਬੰਧੀ ਹਦਾਇਤਾਂ

ਪੰਜਾਬ ਵਿੱਚ 8 ਜੂਨ ਤੋਂ ਹੋਟਲ ਖੁੱਲਣਗੇ ਪਰ ਉਨ੍ਹਾਂ ਵਿਚਲੇ ਰੈਸਟੋਰੈਂਟ ਬੰਦ ਰਹਿਣਗੇ। ਇਸ ਦੇ ਨਾਲ ਹੀ ਸਾਰੇ ਹੋਟਲਾਂ ਵਿੱਚ ਗਾਹਕਾਂ ਨੂੰ ਫੂਡ ਕਮਰਿਆਂ ਵਿੱਚ ਹੀ ਦਿੱਤਾ ਜਾਵੇਗਾ। ਫ਼ਿਲਹਾਲ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਰੈਸਟੋਰੈਂਟ ਕੇਵਲ ਹੋਮ ਡਿਲੀਵਰੀ ਤੇ ਟੇਕ ਵੇਅ ਹੀ ਕਰ ਸਕਣਗੇ।

-PTCNews

Punjab government issues guidelines for opening of malls, restaurants, hotels and religious places ਪੰਜਾਬ ਵਿੱਚ 8 ਜੂਨ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹਣਗੇ ਧਾਰਮਿਕ ਸਥਾਨ,ਮਾਲਜ਼, ਹੋਟਲ ਤੇ ਰੈਸਟੋਰੈਂਟ, ਪੜ੍ਹੋ ਗਾਈਡਲਾਈਨਜ਼

Related Post